ਓਂਟਾਰੀਓ ਵਿੱਚ ਘਟਣ ਲੱਗੇ ਕੋਰੋਨਾ ਦੇ ਮਾਮਲੇ, ਲਗਾਤਾਰ ਪੰਜਵੇਂ ਦਿਨ 3000 ਤੋਂ ਘੱਟ ਕੇਸ

TeamGlobalPunjab
2 Min Read

ਟੋਰਾਂਟੋ :  ਓਂਟਾਰੀਓ ਵਿਖੇ ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆਉਣ ਲੱਗੀ ਹੈ । ਸ਼ੁੱਕਰਵਾਰ ਨੂੰ ਕੋਵਿਡ-19 ਦੇੇ 2362 ਨਵੇਂ ਕੇਸ ਦਰਜ ਕੀਤੇ ਗਏ। ਇਸ ਗਿਣਤੀ ਦੇ ਨਾਲ ਸੂਬਾਈ ਕੋੋੋੋੋਵਿਡ ਕੇਸਾਂ ਦਾ ਅੰਕੜਾ ਕੁੱਲ ਮਿਲਾ ਕੇ ਹੁਣ 5,04,533 ਤੱਕ ਪਹੁੰਚ ਗਿਆ ਹੈ।

ਸ਼ੁੱਕਰਵਾਰ ਦੀ ਕੇਸ ਗਿਣਤੀ ਵੀਰਵਾਰ ਦੇ ਮੁਕਾਬਲੇ ਘੱਟ ਹੈ, ਬੀਤੇ ਦਿਨ 2,759 ਨਵੇਂ ਸੰਕਰਮਣ ਕੇਸ ਦਰਜ ਹੋਏ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,320 ਅਤੇ ਮੰਗਲਵਾਰ ਨੂੰ 2,073 ਮਾਮਲੇ ਦਰਜ ਕੀਤੇ ਗਏ ਸੀ। ਹਫ਼ਤੇ ਦਾ ਇਹ ਲਗਾਤਾਰ ਪੰਜਵਾਂ ਦਿਨ ਹੈ ਜਦੋਂ 3,000 ਤੋਂ ਘੱਟ ਕੋਰੋਨਾ ਦੇ ਕੇਸ ਦਰਜ ਕੀਤੇ ਗਏ।

 

- Advertisement -

 

 

ਸੂਬੇ ਦੀ ਸਿਹਤ ਮੰਤਰੀ ਕ੍ਰਿਸਟਾਇਨ ਇਲੀਅਟ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਿਪੋਰਟ ਦੇ ਅਨੁਸਾਰ ਟੋਰਾਂਟੋ ਵਿੱਚ 691, ਪੀਲ ਖੇਤਰ ਵਿੱਚ 563, ਯੌਰਕ ਖੇਤਰ ਵਿੱਚ 224, ਡਰਹਮ ਰੀਜਨ ਵਿੱਚ 148 ਅਤੇ ਹੈਮਿਲਟਨ ਵਿੱਚ 112 ਕੇਸ ਦਰਜ ਕੀਤੇ ਗਏ ਹਨ।

ਹੋਰ ਸਾਰੀਆਂ ਸਥਾਨਕ ਜਨਤਕ ਸਿਹਤ ਇਕਾਈਆਂ ਨੇ ਸੂਬਾਈ ਰਿਪੋਰਟ ਵਿਚ 100 ਤੋਂ ਘੱਟ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ।

ਇਸ ਵਿਚਾਲੇ ਸੂਬੇ ਵਿਚ 26 ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8,431 ਹੋ ਗਈ ਹੈ।

 

ਪੂਰੇ ਸੂਬੇ ਅੰਦਰ ਹੁਣ ਵੀ ‘ਸਟੇਅ ਐਟ ਹੋਮ’ ਆਰਡਰ ਲਾਗੂ ਹੈ। ਸੂਬੇ ਦੀ ਸਿਹਤ ਮੰਤਰੀ ਨੇ ਮੁੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਅਤਿ ਜ਼ਰੂਰੀ ਕੰਮ ਘਰ ਤੋਂ ਬਾਹਰ ਨਾ ਆਉਣ।

ਘਰਾਂ ‘ਚ ਰਹੋ, ਸੁਰੱਖਿਅਤ ਰਹੋ।।

 

Share this Article
Leave a comment