ਲਗਾਤਾਰ ਤਣਾਅ ‘ਚ ਰਹਿਣ ਨਾਲ ਹੋ ਸਕਦੇ ਹੋ ਗੰਭੀਰ ਬਿਮਾਰੀਆਂ ਦਾ ਸ਼ਿਕਾਰ

TeamGlobalPunjab
2 Min Read

ਨਿਊਜ਼ ਡੈਸਕ : ਅੱਜਕਲ ਡੇਲੀ ਰੂਟੀਨ ‘ਚ ਲਗਾਤਾਰ ਕੰਮ  ਕਰਨ ਨਾਲ ਤਣਾਅ ਵੱਧ ਸਕਦਾ ਹੈ। ਤਣਾਅ ਕਾਰਨ ਨੀਂਦ ਪੂਰੀ ਨਹੀਂ ਹੁੰਦੀ। ਕਈ ਤਣਾਅ ਨੂੰ ਘੱਟ ਕਰਨ ਲਈ ਦਵਾਈਆਂ ਦਾ ਇਸਤਮਾਲ  ਕਰਦੇ ਹਨ।  ਤਣਾਅ ‘ਚ ਰਹਿਣ ਨਾਲ ਕਈ ਗੰਭੀਰ ਸੱਮਸਿਆਵਾਂ ਪੈਦਾ ਹੋ ਸਕਦੀਆਂ ਹਨ। ਤਣਾਅ  ਪੇਟ ਨਾਲ ਸਬੰਧਤ ਬਿਮਾਰੀਆਂ ਅਤੇ ਚਮੜੀ ਰੋਗਾਂ ਦਾ ਕਾਰਨ ਵੀ ਹੋ ਸਕਦਾ ਹੈ।

ਤਣਾਅ ਦੇ ਕਾਰਨ ਪੇਟ ਨਾਲ ਸਬੰਧਤ ਰੋਗ ਵੀ ਹੋ ਸਕਦੇ ਹਨ। ਇਸ ਨਾਲ ਪੇਟ ਦਰਦ, ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਬਣੀ ਰਹੇਗੀ।

ਜੇਕਰ ਤੁਸੀਂ ਲਗਾਤਾਰ ਤਣਾਅ ‘ਚ ਰਹਿੰਦੇ ਹੋ ਤਾਂ ਇਸ ਨਾਲ ਚਮੜੀ ਸੰਬੰਧੀ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।

ਲੰਬੇ ਸਮੇਂ ਤੱਕ ਤਣਾਅ ਵਿੱਚ ਰਹਿਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਇਸ ਨਾਲ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਸਰੀਰ ਵਿੱਚ ਹਾਰਮੋਨਸ ਦਾ ਸੰਤੁਲਨ ਵੀ ਵਿਗੜਦਾ ਹੈ।

- Advertisement -

ਅਕਸਰ ਤਣਾਅ ਵਿੱਚ ਰਹਿਣ ਕਾਰਨ ਸਿਰ ਦਰਦ ਅਤੇ ਵਾਲ ਝੜ ਸਕਦੇ ਹਨ। ਲਗਾਤਾਰ ਤਣਾਅ ਵਿੱਚ ਰਹਿਣ ਨਾਲ ਮਾਈਗ੍ਰੇਨ ਦਾ ਖ਼ਤਰਾ ਵੱਧ ਜਾਂਦਾ ਹੈ।

ਜ਼ਿਆਦਾ ਤਣਾਅ ‘ਚ ਰਹਿਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਚਿੰਤਾ ਦਾ ਤੁਹਾਡੇ ਦਿਲ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲਿਆਂ ਦੀ ਜਾਂਚ CBI ਨੂੰ ਦੇਣ ਦੀ ਡੇਰਾ ਮੁਖੀ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੇ ਦਾਖਲ ਕੀਤਾ ਜਵਾਬ

Share this Article
Leave a comment