ਜਲੰਧਰ ‘ਚ ਕੋਰੋਨਾ ਦੇ 19 ਅਤੇ ਅੰਮ੍ਰਿਤਸਰ ‘ਚ 14 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

TeamGlobalPunjab
1 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਅੱਜ ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਦੇ 19 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 12 ਪਾਜ਼ੀਟਿਵ ਮਾਮਲੇ ਅੱਜ ਤੜਕਸਾਰ ਅਤੇ 7 ਮਾਮਲੇ ਸ਼ਾਮ ਨੂੰ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 700 ਤੋਂ ਪਾਰ ਹੋ ਗਿਆ ਹੈ।

ਅੱਜ ਸਵੇਰੇ ਮਿਲੇ 12 ਪਾਜ਼ੀਟਿਵ ਮਾਮਲਿਆਂ ‘ਚੋਂ 11 ਮਾਮਲੇ ਪਹਿਲਾਂ ਤੋਂ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ ਵਾਲੇ ਦੱਸੇ ਜਾ ਰਹੇ ਹਨ ਜਦ ਕਿ ਇੱਕ ਨਵਾਂ ਮਾਮਲਾ ਹੈ। ਇਹ ਮਾਮਲੇ ਜਲੰਧਰ ਦੇ ਪੱਕਾ ਬਾਗ, ਪਚਰੰਗਾ, ਨਿਊ ਦਿਓਲ ਨਗਰ, ਗੋਬਿੰਦ ਨਗਰ, ਸਰਾਜ ਨਗਰ ਦੇ ਦੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਅੱਜ ਸ਼ਾਮ ਨੂੰ ਮਿਲੇ 7 ਪਾਜ਼ੀਟਿਵ ਮਾਮਲੇ ਰਾਮਨਗਰ, ਭਾਰਗੋ ਕੈਂਪ, ਮੁਹੰਮਦ ਨਗਰ ਦੇ ਦੱਸੇ ਜਾ ਰਹੇ ਹਨ।

ਇਸ ‘ਚ ਹੀ ਅੱਜ ਜ਼ਿਲ੍ਹਾ ਅੰਮ੍ਰਿਤਸਰ ‘ਚ ਵੀ ਕੋਰੋਨਾ ਦੇ  14 ਹੋਰ ਪਾਜ਼ੀਟਿਵ ਮਾਮਲੇ ਮਿਲੇ ਹਨ ਅਤੇ 2 ਕੋਰੋਨਾ ਪੀੜਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ।  ਅੰਮ੍ਰਿਤਸਰ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜ਼ਿਲ੍ਹੇ ‘ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 910 ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ 40 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

Share this Article
Leave a comment