ਟਰੰਪ ਦੀ ਕਰੀਬੀ ਕੋਰੋਨਾ ਪਾਜ਼ਿਟਿਵ ਰਾਸ਼ਟਰਪਤੀ ਅਤੇ ਮੇਲਾਨੀਆ ਟਰੰਪ ਹੋਏ ਇਕਾਂਤਵਾਸ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਦਾ ਪ੍ਰਸਾਰ ਲਗਾਤਾਰ ਵਧਦਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਦੀ ਕਰੀਬੀਆਂ ‘ਚੋਂ ਇੱਕ ਹੋਪ ਹਿਕਸ ਦੀ  ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹਿਕਸ ਰਾਸ਼ਟਰਪਤੀ ਦੇ ਸਲਾਹਕਾਰਾਂ ਵਜੋਂ ਕੰਮ ਕਰ ਰਹੇ ਹਨ।

ਬੁੱਧਵਾਰ ਨੂੰ ਹੋਈ ਰਾਸ਼ਟਰਪਤੀ ਦੀ ਰੈਲੀ ਵਿੱਚ ਹੋਪ ਹਿਕਸ ਵੀ ਉਨ੍ਹਾਂ ਨਾਲ ਮੌਜੂਦ ਸੀ। ਹਿਕਸ ਨੂੰ ਕੋਰੋਨਾ ਦੇ ਮਾਮੂਲੀ ਲੱਛਣ ਨਜ਼ਰ ਆਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਚੈੱਕਅਪ ਕਰਵਾਇਆ ਤਾਂ ਵੀਰਵਾਰ ਨੂੰ ਉਨ੍ਹਾਂ ਦੀ  ਰਿਪੋਰਟ ਪਾਜ਼ਿਟਿਵ ਆਈ।

ਇਸ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਫ਼ਰਸਟ ਲੇਡੀ ਮੇਲਾਨੀਆ ਟਰੰਪ ਇਕਾਂਤਵਾਸ ਹੋ ਗਏ ਹਨ। ਇਸ ਸਬੰਧੀ ਰਾਸ਼ਟਰਪਤੀ ਨੇ ਇੱਕ ਟਵੀਟ ਵੀ ਕੀਤਾ ਜਿਸ ਵਿੱਚ ਲਿਖਿਆ ਕਿ ਹੋਪ ਹਿਕਸ ਜੋ ਬਿਨਾਂ ਕਿਸੀ ਬ੍ਰੇਕ ਤੋਂ ਇੰਨੀ ਮਿਹਨਤ ਕਰ ਰਹੀ ਹੈ ਉਨ੍ਹਾਂ ਦੀ ਕੋਵਿਡ-19 ਰਿਪੋਰਟ ਪਾਜ਼ਿਟਿਵ ਆਈ ਹੈ।

- Advertisement -

Share this Article
Leave a comment