ਸਟੇਜ ਸ਼ੋਅ ਤੋਂ ਬਾਅਦ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਖਿਲਾਫ ਸ਼ਿਕਾਇਤ ਦਰਜ

TeamGlobalPunjab
2 Min Read

ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਭੜਕਾਉ ਗਾਣਿਆ ‘ਤੇ ਲਾਈ ਰੋਕ ਦੇ ਬਾਵਜੂਦ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਵੱਲੋਂ ਸਟੇਜ ਸ਼ੋਅ ‘ਚ ਅਜਿਹੇ ਗਾਣੇ ਗਾਏ ਗਏ ਜਿਸ ਦੇ ਚਲਦਿਆਂ ਉਨ੍ਹਾਂ ਖਿਲਾਫ ਜ਼ੀਰਕਪੁਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

12 ਅਕਤੂਬਰ ਸ਼ਨੀਵਾਰ ਰਾਤ ਨੂੰ ਜ਼ੀਰਕਪੁਰ-ਅੰਬਾਲਾ ਰੋਡ ‘ਤੇ ਆਕਸਫੋਰਡ ਸਟਰੀਟ ‘ਚ ਆਯੋਜਿਤ ਪ੍ਰੋਗਰਾਮ ‘ਚ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਨੇ ਜਿੱਥੇ ਇੱਕ ਪਾਸੇ ‘ਬੁਲਟ ਤਾ ਰੱਖਿਆ ਪਟਾਕੇ ਪੌਣ ਨੂੰ’ ਤੇ ‘ਚਾਰ ਪੈੱਗ’ ਗੀਤਾਂ ਨਾਲ ਇੱਥੇ ਲੋਕਾਂ ਦਾ ਦਿਲ ਜਿੱਤਿਆ।

ਉੱਥੇ ਦੂਜੇ ਪਾਸੇ ਸਭਿਆਚਾਰ ਖਿਲਾਫ ਤੇ ਭੜਕਾਊ ਗੀਤ ਗਾਉਣ ‘ਤੇ ਕਰਨਾਟਕ ਮੂਲ ਦੇ ਪ੍ਰੋਫੈਸਰ ਪੰਡਤ ਰਾਓ ਧਨੇਰਵਰ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਨਿਰਪੱਖ ਕਾਰਵਾਈ ਕੀਤੀ ਜਾਵੇਗੀ ।

ਉੱਧਰ ਦੂਜੇ ਪਾਸੇ ਐਤਵਾਰ ਨੂੰ ਹੋਣ ਵਾਲਾ ਗੁਰਦਾਸ ਮਾਨ ਦਾ ਸ਼ੋਅ ਵੀ ਸੁਰੱਖਿਆ ਕਾਰਨਾ ਕਰਕੇ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਉਨ੍ਹਾਂ ਦੇ ਫੈਨਜ਼ ਨਾਰਾਜ਼ ਹਨ। ਹਾਲਾਂਕਿ ਆਯੋਜਕਾਂ ਨੇ ਭਰੋਸਾ ਦਿੱਤਾ ਹੈ ਕਿ ਦਰਸ਼ਕਾਂ ਦੀ ਟਿਕਟ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਐਤਵਾਰ ਦੀ ਸ਼ਾਮ ਮਸ਼ਹੂਰ ਸਿੰਗਰ ਗੁਰਦਾਸ ਮਾਨ ਤੋਂ ਇਲਾਵਾ ਗੁਰਨਾਮ ਭੁੱਲਰ, ਜੈਲੀ ਜੌਹਲ ਤੇ ਹੋਰ ਕਈ ਕਲਾਕਾਰ ਲਾਈਵ ਬੈਂਡ ਨਾਲ ਪਰਫਾਰਮ ਕਰਨ ਲਈ ਆਉਣ ਵਾਲੇ ਸਨ।

- Advertisement -

ਸ਼ੋਅ ਦੇ ਪ੍ਰਬੰਧਕ ਨਵਲ ਨੇ ਦੱਸਿਆ ਕਿ ਸੁਨੰਦਾ ਸ਼ਰਮਾ ਤੇ ਪਰਮੀਸ਼ ਵਰਮਾ ਦਾ ਸ਼ੋਅ ਖ਼ਤਮ ਹੋਣ ਤੋਂ ਬਾਅਦ ਕੁੱਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਟਿਕਟ ਘਰ ਵਿੱਚ ਆਕੇ ਧਮਕੀ ਦਿੱਤੀ ਸੀ ਕਿ ਜੇਕਰ 13 ਅਕਤੂਬਰ ਨੂੰ ਗੁਰਦਾਸ ਮਾਨ ਦਾ ਸ਼ੋਅ ਹੋਇਆ ਤਾਂ ਉਹ ਮਾਹੌਲ ਖ਼ਰਾਬ ਕਰ ਦੇਣਗੇ। ਇਸ ਤੋਂ ਬਾਅਦ ਗੁਰਦਾਸ ਮਾਨ ਦੀ ਸਕਿਓਰਿਟੀ ਨੂੰ ਵੇਖਦੇ ਹੋਏ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

Share this Article
Leave a comment