ਨਵੀਂ ਦਿੱਲੀ: ਸਾਲ 2020 ਬਾਲੀਵੁੱਡ ਲਈ ਲਗਾਤਾਰ ਬਦਤਰ ਹੁੰਦਾ ਜਾ ਰਿਹਾ ਹੈ। ਇਸ ਦਾ ਕਾਰਨ ਹੈ ਕਿ ਦੋ ਵੱਡੀਆਂ ਸਖਸ਼ੀਅਤਾਂ ਦੇ ਦੇਹਾਂਤ ਤੋਂ ਬਾਅਦ ਅਜ ‘ਪੀਕੇ’ ਅਤੇ ‘ਰਾਕ ਆਨ’ ਨਾਲ ਬਾਲੀਵੁੱਡ ਜਗਤ ਵਿਚ ਆਪਣੀ ਪਛਾਣ ਬਣਾਉਣ ਵਾਲੇ ਪ੍ਰਸਿਧ ਅਦਾਕਾਰ ਸਾਈ ਗੁੰਡੇਵਾਰ ਦੀ 42 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਈ ਗੁੰਡਾਵਰ ਲੰਬੇ ਸਮੇਂ ਤੋਂ ਦਿਮਾਗ ਦੇ ਕੈਂਸਰ ਨਾਲ ਜੂਝ ਰਹੀ ਸੀ ਅਤੇ 10 ਮਈ ਨੂੰ ਅਦਾਕਾਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
पी. के. सारख्या लोकप्रिय चित्रपटांच्या माध्यमातून प्रेक्षकांची मने जिंकणारे अभिनेते साईप्रसाद गुंडेवार यांची कॅन्सरशी झुंज अखेर अपयशी ठरली. त्यांच्या निधनाने भारतीय चित्रपट सृष्टीने हरहुन्नरी अभिनेता गमावला आहे. भावपूर्ण श्रद्धांजली! pic.twitter.com/oHg8qDq4UF
— ANIL DESHMUKH (@AnilDeshmukhNCP) May 10, 2020
ਦਸਣਯੋਗ ਹੈ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰਕੇ ਸਾਈ ਗੁੰਡੇਵਰ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਟਵੀਟ ਰਾਹੀਂ ਸਾਈ ਗੁੰਡੇਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ।ਸਾਈ ਗੁੰਡੇਵਾਰ ਦੀ ਮੌਤ ‘ਤੇ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਲਿਖਿਆ,’ ‘ਪੀਕੇ ਅਭਿਨੇਤਾ ਸਾਈ ਪ੍ਰਸਾਦ ਗੁੰਡੇਵਾਰ, ਜਿਸਨੇ ਲੱਖਾਂ ਲੋਕਾਂ’ ਚ ਆਪਣੀ ਪਛਾਣ ਬਣਾਈ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ, ਨੇ ਕੈਂਸਰ ਨਾਲ ਲੜਨ ਤੋਂ ਲੰਬੇ ਸਮੇਂ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਭਾਰਤੀ ਫਿਲਮ ਇੰਡਸਟਰੀ ਨੇ ਇਕ ਸ਼ਾਨਦਾਰ ਅਦਾਕਾਰ ਗਵਾ ਦਿੱਤਾ। “