Home / News / ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਨੂੰ NCB ਲੈ ਕੇ ਪਹੁੰਚੀ ਕੋਰਟ

ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਨੂੰ NCB ਲੈ ਕੇ ਪਹੁੰਚੀ ਕੋਰਟ

ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਕੁਨੈਕਸ਼ਨ ਮਾਮਲੇ ਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਟੈਸਟ ਸਯਾਨ ਹਸਪਤਾਲ ਮੁੰਬਈ ਵਿਖੇ ਕਰਵਾਇਆ ਗਿਆ। ਭਾਰਤੀ ਅਤੇ ਹਰਸ਼ ਨੂੰ ਮੈਡੀਕਲ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਚ ਸ਼ਾਮਲ ਕੀਤਾ ਜਾਵੇਗਾ। ਜਿਸ ਤਹਿਤ ਦੋਵਾਂ ਨੂੰ ਐੱਨਸੀਬੀ ਮੁੰਬਈ ਦੇ ਖਿਲਾਫ ਕੋਰਟ ‘ਚ ਲੈ ਕੇ ਪਹੁੰਚ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ NCB ਕੋਰਟ ਵਿਚ ਭਾਰਤੀ ਸਿੰਘ ਦੀ ਨਿਆਇਕ ਹਿਰਾਸਤ ਦੀ ਮੰਗ ਕਰ ਸਕਦੀ ਹੈ। ਭਾਰਤੀ ਦੇ ਪਤੀ ਹਰਸ਼ ਤੋਂ NCB ਪਹਿਲਾਂ ਹੀ 18 ਘੰਟੇ ਪੁੱਛਗਿੱਛ ਕਰ ਚੁੱਕੀ ਹੈ।

 

ਸ਼ਨੀਵਾਰ ਨੂੰ ਭਾਰਤੀ ਸਿੰਘ ਦੇ ਘਰੋਂ ਗਾਂਜਾ ਮਿਲਣ ਤੋਂ ਬਾਅਦ ਹਰਸ਼ ਤੇ ਭਾਰਤੀ ਨੂੰ ਹਿਰਾਸਤ ‘ਚ ਲਿਆ ਸੀ। ਪੁੱਛਗਿੱਛ ਤੋਂ ਬਾਅਦ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦਰਅਸਲ NCB ਨੇ ਇੱਕ ਡਰੱਗ ਪੈਡਲਰ ਨੂੰ ਫੜਿਆ ਸੀ। ਉਸ ਦੀ ਨਿਸ਼ਾਨਦੇਹੀ ਤੇ ਭਾਰਤੀ ਅਤੇ ਹਰਸ਼ ਦੇ ਘਰ ਰੇਡ ਹੋਈ ਸੀ। ਇਸ ਰੇਡ ਦੌਰਾਨ ਉਹਨਾਂ ਦੇ ਘਰ ਤੋਂ 86.5 ਗ੍ਰਾਮ ਗਾਂਜਾ ਬਰਾਮਦ ਹੋਇਆ ਸੀ। ਇਸ ਬਰਾਮਦਗੀ ਤੋਂ ਬਾਅਦ ਦੋਨਾਂ ਨੂੰ ਐਨਸੀਬੀ ਦਫ਼ਤਰ ਲਿਆਂਦਾ ਗਿਆ ਸੀ।

Check Also

ਕਿਸਾਨਾਂ ਨਾਲ ਗੱਲਬਾਤ ਲਈ ਕੇਂਦਰ ਨੇ ਭੇਜਿਆ ਚੌਥਾ ਸੱਦਾ ਪੱਤਰ

ਚੰਡੀਗੜ੍ਹ : ਖੇਤੀ ਕਾਨੂੰਨ ਮੁੱਦੇ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੇਂਦਰ …

Leave a Reply

Your email address will not be published. Required fields are marked *