CM ਯੋਗੀ ਦਾ ਅਖਿਲੇਸ਼ ਯਾਦਵ ‘ਤੇ ਨਿਸ਼ਾਨਾ, ਕਿਹਾ- ਸਪਾ ਦਾ ਹੱਥ ਹੈ ਅੱਤ ਵਾਦੀਆਂ ਨਾਲ

TeamGlobalPunjab
3 Min Read

ਲਖਨਊ- ਉੱਤਰ ਪ੍ਰਦੇਸ਼ ਚੋਣਾਂ ਵਿੱਚ ਨੇਤਾਵਾਂ ਵੱਲੋਂ ਇੱਕ-ਦੂਜੇ ‘ਤੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਅਖਿਲੇਸ਼ ਯਾਦਵ ‘ਤੇ ਨਿਸ਼ਾਨਾ ਸਾਧਦੇ ਹੋਏ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਸਪਾ ਦਾ ਹੱਥ ਅੱਤ ਵਾਦੀਆਂ ਨਾਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਯੂਪੀ ਵਿੱਚ ਵਿਕਾਸ ਕਾਰਜ ਕਰਵਾਏ ਹਨ।

ਸੀਐਮ ਯੋਗੀ ਜਨ ਸਭਾ ਕਰਨ ਲਈ ਪੀਲੀਭੀਤ ਦੇ ਪੂਰਨਪੁਰ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ 2017 ਤੋਂ ਪਹਿਲਾਂ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਸੀ। ਅਹਿਮਦਾਬਾਦ ਸਿਰਲ ਬਲਾਸਟ ਮਾਮਲੇ ‘ਚ ਅਦਾਲਤ ‘ਚ ਸੁਣਵਾਈ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅਦਾਲਤ ਨੇ 38 ਅੱਤ ਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ‘ਚੋਂ ਕੁਝ ਅੱਤ ਵਾਦੀ ਯੂਪੀ ਦੇ ਵੀ ਸਨ। ਸਪਾ ਦੇ ਰਾਸ਼ਟਰੀ ਪ੍ਰਧਾਨ ਨੂੰ ਅੱਤ ਵਾਦੀਆਂ ‘ਚੋਂ ਇੱਕ ਦੇ ਪਰਿਵਾਰ ਦੇ ਮੈਂਬਰ ਨਾਲ ਚੋਣ ਪ੍ਰਚਾਰ ਕਰਦੇ ਦੇਖਿਆ ਗਿਆ। ਇਸ ਨਾਲ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਅੱਤ ਵਾਦੀਆਂ ਨਾਲ ਸਪਾ ਦਾ ਹੱਥ ਹੈ।

ਸਪਾ ‘ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਯੋਗੀ ਨੇ ਕਿਹਾ ਕਿ ‘ਨਵੀਂ ਹਵਾ ਹੈ, ਉਹ ਹੀ ਸਪਾ’। ਉਨ੍ਹਾਂ ਨੇ ਕਿਹਾ ਕਿ 2012 ‘ਚ ਸਰਕਾਰ ਬਣਾਉਣ ਤੋਂ ਬਾਅਦ ਸਪਾ ਨੇ ਪਹਿਲਾ ਕੰਮ ਦਰਜਨਾਂ ਅੱਤਵਾਦੀਆਂ ਦੇ ਕੇਸ ਵਾਪਸ ਕਰਨਾ ਸੀ। ਇਨ੍ਹਾਂ ਅੱਤਵਾਦੀਆਂ ਨੇ ਸੂਬੇ ਭਰ ‘ਚ ਹਮਲੇ ਕੀਤੇ ਸਨ। ਪਰ ਸਮਾਜਵਾਦੀਆਂ ਨੇ ਇਹਨਾਂ ਦਹਿਸ਼ਤਗਰਦਾਂ ਨੂੰ ਲਾਬਿੰਗ ਕਰਨ ਦਾ ਕੰਮ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਦੋਂ 2017 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਅਸੀਂ ਅੰਨਦਾਤਾਵਾਂ ਦੇ ਕਰਜ਼ੇ ਮੁਆਫ਼ ਕਰਨ ਦਾ ਕੰਮ ਕੀਤਾ। ਗੰਨਾ ਕਿਸਾਨਾਂ ਨੂੰ 1 ਲੱਖ 60 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਸਪਾ ਨੇ ਦਿਵਯਾਂਗਜਨ, ਬੁਢਾਪਾ ਅਤੇ ਔਰਤਾਂ ਦੀ ਪੈਨਸ਼ਨ ਰੋਕ ਦਿੱਤੀ ਸੀ। ਸਾਡੀ ਸਰਕਾਰ ਨੇ 43 ਲੱਖ ਲੋਕਾਂ ਨੂੰ ਘਰ ਦਿੱਤੇ ਸਨ।

- Advertisement -

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਵਿੱਚ ਮੁਫਤ ਟੈਸਟ, ਦਵਾਈਆਂ ਅਤੇ ਟੀਕੇ ਦੇਣ ਦਾ ਕੰਮ ਭਾਜਪਾ ਨੇ ਕੀਤਾ। ਜਿਹੜੇ ਲੋਕ ਕਰੋਨਾ ਦੇ ਸਮੇਂ ਵੈਕਸੀਨ ਬਾਰੇ ਇਹ ਕਹਿ ਕੇ ਗੁੰਮਰਾਹ ਕਰਦੇ ਸਨ ਕਿ ਇਹ ਮੋਦੀ ਦਾ ਟੀਕਾ ਹੈ। ਅੱਜ ਉਨ੍ਹਾਂ ਦੇ ਚਿਹਰੇ ਦੇ ਰੰਗ ਉੱਡ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰਾਮ ਭਗਤਾਂ ‘ਤੇ ਸਪਾ ਦੇ ਲੋਕ ਗੋਲੀਆਂ ਚਲਾਉਂਦੇ ਸਨ। ਪਰ ਅਸੀਂ ਕਹਿੰਦੇ ਸੀ ਕਿ ਰਾਮ ਲੱਲਾ ਅਸੀਂ ਉੱਥੇ ਆ ਕੇ ਮੰਦਰ ਬਣਾਵਾਂਗੇ। ਅੱਜ ਅਯੁੱਧਿਆ ਵਿੱਚ ਰਾਮ ਮੰਦਰ ਬਣ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment