ਮਹਾਰਾਸ਼ਟਰ ਦੀ ਵਿਧਾਇਕ ਗੀਤਾ ਜੈਨ ਨੇ ਇੰਜੀਨੀਅਰ ਦਾ ਕਾਲਰ ਫੜ ਕੇ ਮਾਰਿਆ ਥੱਪੜ, ਵੀਡੀਓ ਵਾਇਰਲ

Rajneet Kaur
2 Min Read

ਮਹਾਰਾਸ਼ਟਰ: ਮਹਾਰਾਸ਼ਟਰ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਠਾਣੇ ਜ਼ਿਲੇ ਦੀ ਮਹਿਲਾ ਵਿਧਾਇਕ ਨੇ ਸਭ ਦੇ ਸਾਹਮਣੇ ਸਿਵਲ ਇੰਜੀਨੀਅਰ ਨੂੰ ਗਾਲ੍ਹਾਂ ਕੱਢੀਆਂ ਅਤੇ ਥੱਪੜ ਮਾਰਿਆ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ‘ਤੇ ਗੀਤਾ ਜੈਨ ਦੀ ਕਾਫੀ ਆਲੋਚਨਾ ਹੋ ਰਹੀ ਹੈ। ਲੋਕ ਭਾਜਪਾ-ਸ਼ਿਵ ਸੈਨਾ ਦਾ ਸਮਰਥਨ ਕਰਨ ਵਾਲੇ ਇਸ ਵਿਧਾਇਕ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।

ਵੀਡੀਓ ਵਿੱਚ ਮੀਰਾ ਭਾਈੰਦਰ ਦੀ ਵਿਧਾਇਕਾ ਗੀਤਾ ਜੈਨ ਨੂੰ ਮੀਰਾ ਭਾਈੰਦਰ ਨਗਰ ਨਿਗਮ ਦੇ ਦੋ ਇੰਜਨੀਅਰਾਂ ਨੂੰ ਕੁਝ ਢਾਂਚਿਆਂ ਨੂੰ ਢਾਹੁਣ ਲਈ ਦੁਰਵਿਵਹਾਰ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਇਮਾਰਤਾਂ ਨੂੰ ਢਾਹੁਣ ਮਗਰੋਂ ਲੋਕਾਂ ਨੂੰ ਸੜਕਾਂ ’ਤੇ ਰਹਿਣਾ ਪਿਆ। ਇਸ ਕਦਮ ਕਾਰਨ ਬਰਸਾਤਾਂ ਤੋਂ ਪਹਿਲਾਂ ਹੀ ਪਰਿਵਾਰ ਸਮੇਤ ਬੱਚੇ ਬੇਘਰ ਹੋ ਗਏ ਹਨ।

ਗੀਤਾ ਜੈਨ ਨੇ ਸਵਾਲ ਕੀਤਾ ਕਿ ਇੰਜਨੀਅਰ ਇਮਾਰਤਾਂ ਨੂੰ ਕਿਵੇਂ ਢਾਹ ਸਕਦੇ ਹਨ। ਵਿਧਾਇਕ ਨੇ ਉਨ੍ਹਾਂ ਨੂੰ ਸਰਕਾਰੀ ਮਤਾ (ਜੀਆਰ) ਪੇਸ਼ ਕਰਨ ਲਈ ਕਿਹਾ। ਵੀਡੀਓ ‘ਚ ਗੀਤਾ ਜੈਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਤੁਸੀਂ ਇਨਸਾਨ ਹੋ ਜਾਂ ਦਾਨਵ। ਇਸ ਤੋਂ ਬਾਅਦ ਗੀਤਾ ਜੈਨ ਨੇ ਇੰਜੀਨੀਅਰ ਨੂੰ ਨਲਾਇਕ ਕਹਿੰਦੇ ਹੋਏ ਉਸਦਾ ਕਾਲਰ ਫੜ ਲਿਆ । ਜਦੋਂ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਵੀਡੀਓ ਬਣ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਦਿਓ। ਉਸੇ ਸਮੇਂ ਭੀੜ ਵਿੱਚੋਂ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਪਹਿਲਾਂ ਬਿਲਡਰ ਨੂੰ ਆਉਣ ਦਿਓ, ਫਿਰ ਇੰਜੀਨੀਅਰ ਨੇ ਕਿਹਾ ਕਿ ਢਾਂਚਾ ਢਾਹੁਣਾ ਹੈ।

ਦਸਣਯੋਗ ਹੈ ਕਿ  ਭਾਜਪਾ ਦੀ ਸਾਬਕਾ ਮੇਅਰ ਗੀਤਾ ਜੈਨ ਨੇ 2019 ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਸੀ। ਉਹ ਭਾਜਪਾ-ਸ਼ਿਵ ਸੈਨਾ ਸਰਕਾਰ ਦਾ ਸਮਰਥਨ ਕਰਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates

Share this Article
Leave a comment