Tokyo Olympics 2020: ਕਾਂਸੇ ਦਾ ਤਮਗਾ ਲੈਣ ਤੋਂ ਭਾਰਤੀ ਮਹਿਲਾ ਹਾਕੀ ਟੀਮ ਵਾਂਝੀ, ਬਰਤਾਨੀਆ ਨੇ ਕੀਤੀ ਜਿੱਤ ਹਾਸਿਲ

TeamGlobalPunjab
2 Min Read

Tokyo Olympics 2020 India Womens Hockey Match : (ਬਿੰਦੂ ਸਿੰਘ) : ਜਿਸ ਤਰ੍ਹਾਂ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਕਾਂਸੀ ਮੈਡਲ ਜਿੱਤ ਕੇ ਇਤਿਹਾਸ ਰਚਿਆ। ਇਸੇ ਤਰ੍ਹਾਂ, ਅੱਜ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਲ ਵੀ ਕਾਂਸੀ ਮੈਡਲ ਜਿੱਤਣ ਦਾ ਮੌਕਾ ਹੈ। ਭਾਰਤੀ ਟੀਮ ਕਾਂਸੀ ਦੇ ਤਗਮੇ ਲਈ ਗ੍ਰੇਟ ਬ੍ਰਿਟੇਨ ਦੀ ਟੀਮ ਦਾ ਸਾਹਮਣਾ ਕਰ ਰਹੀ ਹੈ। ਭਾਰਤ ਨੇ ਆਫ਼ ਟਾਇਮ ਤੱਕ 3-2 ਨਾਲ ਬੜ੍ਹਤ ਬਣਾ ਲਈ। ਭਾਰਤ ਦੂਜੇ ਕੁਆਟਰ ਵਿੱਚ 0-2 ਨਾਲ ਪਿੱਛੇ ਸੀ। ਪਰ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ 3-2 ਨਾਲ ਵਾਪਸ ਆ ਗਿਆ। ਹੁਣ ਭਾਰਤ ਕੋਲ ਆਪਣੀ ਲੀਡ ਵਧਾਉਣ ਦਾ ਮੌਕਾ ਹੈ। ਹਾਫ਼ਟਾਈਮ ਦੇ ਬਾਅਦ ਇਕ ਵਾਰ ਫੇਰ ਮੈਚ ਸ਼ੁਰੂ ਹੋਇਆ। ਭਾਰਤ ਦੀ ਮਹਿਲਾ ਟੀਮ ਦਾ ਆਪਸੀ ਤਾਲਮੇਲ ਵਧੀਆ ਪ੍ਰਦਰਸ਼ਨ । ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਇਕ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ ਬਹੁਤ ਸਮਝਦਾਰੀ ਨਾਲ ਬਚਾਇਆ ।

ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਬ੍ਰਿਟੇਨ ਗ੍ਰੇਟ ਬ੍ਰਿਟੇਨ ਦੀ ਟੀਮ ਨੇ ਬਚਾ ਲਿਆ । ਦੂਜੇ ਕੁਆਰਟਰ ਵਿਚ ਗੁਰਜੀਤ ਕੌਰ ਨੇ ਗੋਲ ਕਰਕੇ ਲੀਡ ਨੂੰ ਕੱਟ ਦਿੱਤਾ। ਇੰਨਾ ਹੀ ਨਹੀਂ, ਜਦੋਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਤਾਂ ਗੁਰਜੀਤ ਨੇ 11 ਵੇਂ ਮਿੰਟ ਵਿਚ ਦੁਬਾਰਾ ਗੋਲ ਕਰਕੇ ਭਾਰਤ ਨੂੰ ਬਰਾਬਰੀ ਦਿਵਾਈ। ਦੂਜੇ ਕੁਆਰਟਰ ਦੇ ਆਖ਼ਰੀ ਕੁਝ ਮਿੰਟਾਂ ਵਿਚ ਭਾਰਤ ਵੱਲੋਂ ਇਕ ਹੋਰ ਗੋਲ ਕੀਤਾ ਗਿਆ। ਵੰਦਨਾ ਕਟਾਰੀਆ ਨੇ ਭਾਰਤ ਲਈ ਤੀਜਾ ਗੋਲ ਕੀਤਾ।

ਤੀਸਰੇ ਕੁਆਰਟਰ ਵਿੱਚ ਵੀ ਖੇਲ ਜ਼ਬਰਦਸਤ ।ਗੋਲਕੀਪਰ ਸਵਿਤਾ ਪੂਨੀਆ ਨੇ ਇੱਕ ਵਾਰ ਫੇਰ ਇੱਕ ਹੋਰ ਗੋਲ ਬਚਾਇਆ ਪਰ ਗ੍ਰੇਟ ਬ੍ਰਿਟੇਨ ਹਾਵੀ ਰਿਹਾ ਭਾਰਤ ਨੂੰ ਮਿਲਿਆ ਪਨੈਲਟੀ ਕਾਰਨਰ ਪਰ ਬ੍ਰਿਟੇਨ ਦੀ ਗੋਲਕੀਪਰ ਨੇ ਬਚਾਇਆ। ਭਾਰਤ ਤੇ ਬਰਤਾਨੀਆ 3-3 ਨਾਲ ਬਰਾਬਰੀ ‘ਤੇ। ਆਖ਼ਰੀ ਪੰਦਰਾਂ ਮਿੰਟ ਬਰਤਾਨੀਆ ਨੂੰ ਮਿਲਿਆ ਪੈਨਲਟੀ ਕਾਰਨਰ ਭਾਰਤ ਨੇ ਬਚਾਇਆ।

ਆਖ਼ਰੀ ਤਿੰਨ ਮਿੰਟ ਦਾ ਖੇਲ ਬਾਕੀ ਬਰਤਾਨੀਆ ਪੂਰੀ ਤਰੀਕੇ ਦੇ ਨਾਲ ਆਪਣੀ ਡਿਫੈਂਸ ਲੈਕੇ ਲੀਡ ਤੇ ਖੇਡ ਰਿਹਾ ਹੈ।ਆਖਿਰ ਬਰਤਾਨੀਆ ਨੇ ਕੀਤੀ ਜਿੱਤ ਹਾਸਿਲ  ਭਾਰਤ ਨੂੰ ਚਾਰ ਤਿੱਨ ਨਾਲ ਹਰਾਇਆ।

- Advertisement -

Share this Article
Leave a comment