‘CM Face’ ਨੂੰ ਲੈ ਕੇ ਸਿੱਧੂ-ਚੰਨੀ  ਨੇ ਕਿਹਾ ਪਾਰਟੀ ਦਾ ਫੈਸਲਾ ਸਭ ਨੂੰ ਪ੍ਰਵਾਨ ਹੋਵੇਗਾ

TeamGlobalPunjab
2 Min Read

ਚੰਡੀਗੜ੍ਹ  – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ  ਸੜਕੀ ਰਸਤੇ ਲੁਧਿਆਣਾ ਵੱਲ ਤੁਰ ਪਿਆ ਹੈ । ਅੱਜ ਦੋ ਵਜੇ  ਰਾਹੁਲ ਗਾਂਧੀ  ਲੁਧਿਆਣਾ ਪਹੁੰਚਣਗੇ । ਉਨ੍ਹਾਂ ਦੇ ਸੁਆਗਤ ਲਈ  ਚਰਨਜੀਤ ਸਿੰਘ ਚੰਨੀ  ਚੰਨੀ ਪਹੁੰਚ ਰਹੇ ਹਨ।

ਚੰਨੀ ਦੇ ਤਾਜ਼ਾ ਆਏ ਬਿਆਨ ‘ਚ  ਉਨ੍ਹਾਂ ਨੇ  ‘ਰੋਟੇਸ਼ਨਲ ਸੀਐਮ’ ਫਾਰਮੂਲੇ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਕੋਈ ਲਾਲੇ ਦੀ ਦੁਕਾਨ ਨਹੀਂ ਜੋ ਅੱਧੀ ਅੱਧੀ ਵੰਡ ਲਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਫਾਰਮੂਲਾ ਮੁੱਖ ਮੰਤਰੀ ਦੇ ਕਾਰਜਕਾਲ ਲਈ ਲਾਗੂ ਨਹੀਂ ਕੀਤਾ ਜਾ ਸਕਦਾ। ਚੰਨੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਚਿਹਰੇ ਲਏ ਪਾਰਟੀ ਦਾ ਜੋ ਵੀ ਫ਼ੈਸਲਾ ਹੋਵੇਗਾ  ਉਸ ਤੇ ਸਭ ਇਕੱਠੇ ਹੋ ਕੇ ਤੁਰਨਗੇ।

ਸਿੱਧੂ ਵੱਲੋਂ ਮਜ਼ਬੂਤ ਮੁੱਖਮੰਤਰੀ ਹੋਣ ਦੀ ਕਹੀ  ਗੱਲ ਤੇ ਚੰਨੀ ਨੇ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਹੈ  ਕਿ ਮੁੱਖਮੰਤਰੀ ਮਜ਼ਬੂਤ ਹੀ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਦੀਆਂ ਫੋਟੋਆਂ ਵਾਲੇ ਹੋਰਡਿੰਗ ਤੇ ਬੈਨਰ  ਤਿਆਰ ਹੋ ਗਏ ਹਨ  ਤੇ ਹੁਣ ਸਿਰਫ਼  ਨਾਂਅ ਐਲਾਨ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ  ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੇ ਸਵਾਗਤ ਕੀਤਾ ਹੈ  ਤੇ ਕਿਹਾ ਹੈ ਕਿ  ਫ਼ੈਸਲਾ ਲਏ ਬਿਨਾਂ ਕੁਝ ਵੀ ਮਹਾਨ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ । ਰਾਹੁਲ  ਪੰਜਾਬ ਨੂੰ ਇਸ ਬਾਬਤ ਸਪਸ਼ਟ ਕਰਨ ਆ ਰਹੇ ਹਨ ਤੇ ਪਾਰਟੀ ਦਾ ਜੋ ਵੀ ਫੈਸਲਾ ਹੋਵੇਗਾ  ਉਹ ਸਭ ਨੂੰ ਪ੍ਰਵਾਨ ਹੋਵੇਗਾ।

- Advertisement -

Share this Article
Leave a comment