ਉਤਰਾਖੰਡ ਦੇ ਦੇਵਪ੍ਰਯਾਗ ‘ਚ ਬੱਦਲ ਫਟਣ ਨਾਲ ਮਚੀ ਤਬਾਹੀ , ਦੁਕਾਨਾਂ ਅਤੇ ਮਕਾਨਾਂ ਦਾ ਨੁਕਸਾਨ, ITI ਇਮਾਰਤ ਵੀ ਢਹੀ

TeamGlobalPunjab
2 Min Read

ਦੇਵਪ੍ਰਯਾਗ(ਉਤਰਾਖੰਡ) : ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਦੇਵਪ੍ਰਯਾਗ ਖੇਤਰ ਵਿੱਚ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਬੱਦਲ ਫਟਣ ਨਾਲ ਮਚੀ ਤਬਾਹੀ ਵਿੱਚ ਪੂਰਾ ਖੇਤਰ ਮਲਬੇ ਨਾਲ ਭਰ ਗਿਆ ਅਤੇ ਉਸ ਵਿੱਚ ਦੋ ਭਵਨ ਜ਼ਮੀਨ ਵਿੱਚ ਦਫਨ ਹੋ ਗਏ। ਤਿੰਨ ਮੰਜ਼ਿਲਾ ਆਈਟੀਆਈ ਇਮਾਰਤ ਵੀ ਢਹਿ ਗਈ। ਇਸ ਤੋਂ ਇਲਾਵਾ ਬਿਜਲੀ ਦੀ ਲਾਈਨ, ਪੀਣ ਵਾਲੇ ਪਾਣੀ ਦੀ ਲਾਈਨ ਅਤੇ ਹੋਰ ਸੰਪਤੀਆਂ ਨੂੰ ਵੀ ਭਾਰੀ ਨੁਕਸਾਨ ਦੀ ਖ਼ਬਰ ਮਿਲੀ ਹੈ। ਪੁਲਿਸ  ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਘਟਨਾ ਸਥਾਨ ‘ਤੇ ਪੰਹੁਚੀ ਅਤੇ ਬਚਾਅ ਅਭਿਆਨ ਸ਼ੁਰੂ ਕੀਤਾ।

ਦੇਵਪ੍ਰਯਾਗ ਦੀ ਪੁਲਿਸ ਥਾਣਾ ਮੁਖੀ ਮਹੀਪਾਲ ਸਿੰਘ ਰਾਵਤ ਨੇ ਦੱਸਿਆ ਕਿ ਸ਼ਾਮ ਲੱਗਭੱਗ ਪੰਜ ਵਜੇ ਸ਼ਾਂਤਾ ਨਦੀ ਦੇ ਉੱਪਰੀ ਸਿਰੇ ‘ਤੇ ਦਸ਼ਰਥ ਡਾਂਡਾ ਪਹਾੜ ਨਾਮਕ ਸਥਾਨ ‘ਤੇ ਬੱਦਲ ਫਟਣ ਨਾਲ ਨਦੀ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਨੇੜਿਓ ਲੋਕਾਂ ਨੂੰ ਮੌਕੇ ਤੋਂ ਤੁਰੰਤ ਹਟਾਇਆ ਗਿਆ ਅਤੇ ਥਾਣਾ ਪ੍ਰਾਂਗਣ ਅਤੇ ਬੱਸ ਅੱਡਾ ਪ੍ਰਾਂਗਣ ਵਿੱਚ ਭੇਜਿਆ ਗਿਆ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਕਾਰਨ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਸਨ, ਇਸ ਲਈ ਕੋਈ ਜਾਨ ਜਾਂ ਮਾਲ ਦਾ ਨੁਕਸਾਨ ਨਹੀਂ ਹੋਇਆ।

ਰਾਜ ਦੇ ਚਮੋਲੀ ‘ਚ ਰਿਸ਼ੀਗੰਗਾ ਨਦੀ ‘ਚ ਬਰਫੀਲੇ ਤੂਫਾਨ ਆਉਣ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਜਾਂ ਲਾਪਤਾ ਹੋਣ ਦੇ ਮਹੀਨਿਆਂ ਬਾਅਦ ਫਿਰ ਇਸ ਘਟਨਾ ਨੇ ਸਾਰਿਆਂ ‘ਚ ਸਹਿਮ ਦਾ ਮਹੌਲ ਬਣਾ ਦਿਤਾ ਹੈ। ਇਕ ਹੋਰ ਗਲੇਸ਼ੀਅਰ ਬਰੇਕ ਕਾਰਨ ਪਿਛਲੇ ਮਹੀਨੇ ਉਤਰਾਖੰਡ ਵਿਚ ਭਾਰਤ-ਚੀਨ ਸਰਹੱਦ ਨੇੜੇ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

- Advertisement -

 

Share this Article
Leave a comment