ਵੁਹਾਨ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਚੀਨ ਦੀ ਖੁਲ੍ਹੀ ਪੋਲ

TeamGlobalPunjab
3 Min Read

ਵਰਲਡ ਡੈਸਕ – ਪਿਛਲੇ ਸਾਲ ਚੀਨ ਦੇ ਵੁਹਾਨ ਸ਼ਹਿਰ ‘ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਉਸ ਸਮੇਂ ਦੁਨੀਆ ‘ਚ ਕਿਸੇ ਨੇ ਇਹ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਕਿ ਇਹ ਵਾਇਰਸ ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ‘ਚ ਫੈਲ ਜਾਵੇਗਾ ਤੇ ਵੱਡੇ ਪੱਧਰ ‘ਤੇ ਤਬਾਹੀ ਕਰੇਗਾ। ਕੋਰੋਨਾ ਨਾਲ ਜੁੜੇ ਅੰਕੜੇ ਲੁਕਾਉਣ ਕਰਕੇ ਚੀਨ ਨੂੰ ਯੂਐਸ ਸਣੇ ਕਈ ਦੇਸ਼ਾਂ ਨੇ ਲਗਾਤਾਰ ਨਿਸ਼ਾਨਾ ਬਣਾਇਆ ਹੈ ਤੇ ਹੁਣ ਵੁਹਾਨ ‘ਚ ਕੋਰੋਨਾ ਨਾਲ ਸਬੰਧਤ ਇੱਕ ਅਧਿਐਨ ਨੇ ਇਸ ਝੂਠ ਨੂੰ ਹੋਰ ਗੂੜਾ ਕਰ ਦਿਤਾ ਹੈ, ਜਿਸ ‘ਚ ਕਿਹਾ ਗਿਆ ਕਿ ਵੁਹਾਨ ‘ਚ ਕੋਰੋਨਾ ਦੇ ਅਧਿਕਾਰਤ ਅੰਕੜਿਆਂ ਨਾਲੋਂ ਅਸਲ ਅੰਕੜੇ ਦਸ ਗੁਣਾ ਵੱਧ ਹੋ ਸਕਦੇ ਹਨ।

ਦਸ ਦਈਏ ਚਾਈਨੀਜ਼ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਪ੍ਰੈਲ ਤਕ ਲਗਭਗ 4.4 ਪ੍ਰਤੀਸ਼ਤ ਲੋਕਾਂ ਨੂੰ ਕੋਵਿਡ -19 ਦੇ ਰੋਗਾਣੂਆਂ ਵਿਰੁੱਧ ਐਂਟੀਬਾਡੀਜ਼ ਦਵਾਈ ਦਿੱਤੀ ਗਈ ਸੀ। ਇਸ ਐਂਟੀਬਾਡੀਜ਼ ਦਵਾਈ ਅਨੁਸਾਰ ਅਪ੍ਰੈਲ ਤੱਕ, ਵੁਹਾਨ ਦੇ 4,80,000 ਲੋਕ ਸੰਕਰਮਿਤ ਹੋ ਚੁੱਕੇ ਸਨ, ਜਦਕਿ ਅਧਿਕਾਰਤ ਅੰਕੜੇ ਸਿਰਫ 50,000 ਮਾਮਲਿਆ ਦੇ ਹੀ ਹਨ।

ਇਸਤੋਂ ਇਲਾਵਾ ਵੁਹਾਨ ‘ਚ ਕੋਰੋਨਾ ਵਾਇਰਸ ਦੇ ਅੰਕੜਿਆਂ ਦੀ ਜਾਣਕਾਰੀ ਦੇਣ ਸੰਬੰਧੀ ਚੀਨ ਨੇ ਲੋਕਾਂ ‘ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਜਿਸਦੇ ਚਲਦੇ ਬੀਤੇ ਸੋਮਵਾਰ ਨੂੰ ਚੀਨ ਦੇ ਸ਼ੰਘਾਈ ਦੀ ਇਕ ਅਦਾਲਤ ਨੇ ਸਿਟੀਜ਼ਨ ਪੱਤਰਕਾਰ ਝਾਂਗ ਜ਼ਾਨ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕਿਉਂਕਿ ਝਾਂਗ ਨੇ ਵੁਹਾਨ ਦੀ ਅਸਲੀਅਤ ਨੂੰ ਦੁਨੀਆ ‘ਸਾਹਮਣੇ ਲਿਆਉਣ ਲਈ ਕਈ ਲਾਈਵ ਰਿਪੋਰਟਾਂ ਦਿੱਤੀਆਂ ਸਨ, ਜਿਸ ਕਰਕੇ ਚੀਨ ਨੇ ਝਾਂਗ ਨੂੰ ਦੋਸ਼ੀ ਠਹਿਰਾਇਆ ਹੈ।

ਜਾਣਕਾਰੀ ਦਿੰਦਿਆਂ ਸੀਐਫਆਰ ਦੇ ਗਲੋਬਲ ਹੈਲਥ ‘ਚ ਸੀਨੀਅਰ ਫੈਲੋ ਹੁਆਂਗ ਯਾਂਝੋਂਗ ਨੇ ਏਐਫਪੀ ਨੂੰ ਦੱਸਿਆ ਕਿ ਸੀਡੀਸੀ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਫਰਕ ਜਨਵਰੀ ਦੇ ਅਖੀਰ ਝਾਂਗ ਤੇ ਫਰਵਰੀ ਦੇ ਅਰੰਭ ਝਾਂਗ ਹੋਈ ਹਫੜਾ-ਦਫੜੀ ਕਰਕੇ ਸੰਭਵ ਹੋ ਸਕਦਾ ਹੈ। ਉਸ ਸਮੇਂ ਵੱਡੀ ਗਿਣਤੀ ਝਾਂਗ ਲੋਕਾਂ ਦੀ ਸਹੀ ਜਾਂਚ ਨਹੀਂ ਕੀਤੀ ਗਈ ਸੀ। ਸੀਡੀਸੀ ਨੇ ਕਿਹਾ ਕਿ ਵੁਹਾਨ ਸ਼ਹਿਰ ‘ਚ 77 ਦਿਨਾਂ ਲਈ ਲਾਗੂ ਕੀਤੀ ਗਈ ਤਾਲਾਬੰਦੀ ਨੇ ਬਿਮਾਰੀ ਦੇ ਫੈਲਣ ਨੂੰ ਰੋਕਣ ‘ਚ ਸਹਾਇਤਾ ਕੀਤੀ।

- Advertisement -

ਦੱਸ ਦਈਏ ਅਪ੍ਰੈਲ ‘ਚ ਦੇਸ਼ ਭਰ ‘ਚ 34,000 ਤੋਂ ਵੱਧ ਲੋਕਾਂ ਦੇ ਇੱਕ ਸਰਵੇਖਣ ਦੀਆਂ ਖੋਜਾਂ ਸੋਮਵਾਰ ਦੇਰ ਰਾਤ ਜਾਰੀ ਕੀਤੀਆਂ ਗਈਆਂ ਸਨ। ਚੀਨ ਆਪਣੇ ਅਧਿਕਾਰਤ ਅੰਕੜਿਆਂ ‘ਚ ਗੈਰ-ਲੱਛਣ ਵਾਲੇ ਕੇਸਾਂ ਨੂੰ ਸ਼ਾਮਲ ਨਹੀਂ ਕਰਦਾ ਹੈ ਤੇ  ਇਸ ਦੇ ਕਰਕੇ ਵੀ, ਕੁੱਲ ਕੇਸਾਂ ਤੇ ਪੁਸ਼ਟੀ ਕੀਤੇ ਕੇਸਾਂ ‘ਚ ਅੰਤਰ ਸਮਝਿਆ ਜਾ ਸਕਦਾ ਹੈ।

Share this Article
Leave a comment