ਈਰਾਨ ਨੇ ਇਜ਼ਰਾਈਲ ‘ਤੇ ਹਮਲੇ ਕੀਤੇ ਤੇਜ਼, ਫਿਰ ਵੀ ਚੀਨ ਉਸ ਨੂੰ ਹੀ ਦੇ ਰਿਹਾ ਇਹ ਸਲਾਹ

Prabhjot Kaur
3 Min Read

ਨਿਊਜ਼ ਡੈਸਕ: ਈਰਾਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਲਗਭਗ 300 ਮਿਜ਼ਾਈਲਾਂ ਅਤੇ ਡਰੋਨ ਦਾਗ ਕੇ ਇਜ਼ਰਾਈਲ ‘ਤੇ ਹਮਲਾ ਕੀਤਾ। ਅਮਰੀਕਾ ਅਤੇ ਬ੍ਰਿਟੇਨ ਸਣੇ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਹਮਲੇ ਲਈ ਈਰਾਨ ਦੀ ਆਲੋਚਨਾ ਕੀਤੀ ਹੈ ਉੱਥੇ ਹੀ ਹੁਣ ਇਜ਼ਰਾਈਲ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਚੀਨ ਨੇ ਵੱਖਰਾ ਰੁਖ ਅਪਣਾਉਂਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਇਜ਼ਰਾਈਲ ਦਾ ਵਿਰੋਧ ਕੀਤਾ ਹੈ। ਚੀਨ ਨੇ ਕਿਹਾ ਕਿ ਇਹ ਜੰਗ ਇਜ਼ਰਾਈਲ ਨੇ ਸ਼ੁਰੂ ਕੀਤੀ ਸੀ। ਚੀਨ ਨੇ ਕਿਹਾ, ‘ਇਜ਼ਰਾਈਲ ਨੇ ਹਾਲ ਹੀ ‘ਚ ਸੀਰੀਆ ‘ਚ ਈਰਾਨੀ ਦੂਤਘਰ ‘ਤੇ ਹਮਲਾ ਕੀਤਾ, ਜੋ ਕਿ ਬਹੁਤ ਹੀ ਜ਼ਾਲਮ ਕਾਰਵਾਈ ਸੀ।’

ਸੰਯੁਕਤ ਰਾਸ਼ਟਰ ‘ਚ ਚੀਨ ਦੇ ਰਾਜਦੂਤ ਦਾਯ ਬਿੰਗ ਨੇ ਕਿਹਾ ਕਿ ਸੀਰੀਆ ‘ਚ ਈਰਾਨ  ਦੂਤਘਰ ‘ਤੇ ਇਜ਼ਰਾਈਲ ਦੇ ਹਮਲੇ ਨੇ ਇਸ ਜੰਗ ਨੂੰ ਛੇੜਿਆ। ਇਹ ਬਹੁਤ ਹੀ ਮਾੜੀ ਅਤੇ ਬੇਰਹਿਮ ਹਰਕਤ ਸੀ। ਈਰਾਨ ਨੇ ਕਿਹਾ ਕਿ ਇਸ ਹਮਲੇ ‘ਚ ਉਸ ਦੇ 7 ਲੋਕ ਮਾਰੇ ਗਏ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ‘ਚ ਈਰਾਨੀ ਫੌਜ ਦੇ ਚੋਟੀ ਦੇ ਜਨਰਲ ਸਣੇ 12 ਲੋਕ ਮਾਰੇ ਗਏ ਸਨ। ਈਰਾਨ ਨੇ ਇਸ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਬੈਂਜਾਮਿਨ ਨੇਤਨਯਾਹੂ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

ਹੁਣ ਚੀਨ ਵੀ ਇਸ ਮਾਮਲੇ ‘ਚ ਈਰਾਨ ਦੇ ਪੱਖ ‘ਚ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਈਰਾਨ ‘ਤੇ ਇਜ਼ਰਾਈਲ ਦਾ ਹਮਲਾ ਇੱਕ ਬੇਰਹਿਮ ਕਾਰਵਾਈ ਸੀ। ਹੁਣ ਇਹ ਜੰਗ ਰੁਕਣੀ ਚਾਹੀਦੀ ਹੈ ਅਤੇ ਉਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਚੀਨ ਨੇ ਅਪੀਲ ਕੀਤੀ ਹੈ ਕਿ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਕੀਤੀ ਜਾਵੇ ਤਾਂ ਜੋ ਪੀੜਤਾਂ ਨੂੰ ਮਨੁੱਖੀ ਸਹਾਇਤਾ ਮਿਲ ਸਕੇ। ਇੰਨਾ ਹੀ ਨਹੀਂ, ਇਜ਼ਰਾਈਲ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਅਮਰੀਕਾ ਨੇ ਵੀ ਜੰਗ ਦੇ ਮਾਮਲੇ ਵਿਚ ਸਰਗਰਮੀ ਨਾਲ ਉਸ ਦਾ ਪੱਖ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੰਸਦ ਨੂੰ ਇਜ਼ਰਾਈਲ ਦੀ ਸਹਾਇਤਾ ਲਈ 14 ਬਿਲੀਅਨ ਡਾਲਰ ਦੇ ਫੰਡ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ। ਸੰਸਦ ਦੇ ਸਪੀਕਰ ਮਾਈਕ ਜੌਹਨਸਨ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਜ਼ਰਾਈਲ ਨਾਲ ਸਮਝੌਤੇ ਦੀ ਲੋੜ ਹੈ। ਸਾਨੂੰ ਇਸ ਹਫਤੇ ਇਜ਼ਰਾਈਲ ਲਈ ਪੈਕੇਜ ਬਾਰੇ ਫੈਸਲਾ ਲੈਣਾ ਹੋਵੇਗਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment