ਅਮਰੀਕਾ ‘ਚ ਹਵਾਈ ਸੇਵਾ ਠੱਪ ਹੋਣ ਦਾ ਕਾਰਨ ਆਇਆ ਸਾਹਮਣੇ

Prabhjot Kaur
2 Min Read

ਨਿਊਯਾਰਕ: ਅਮਰੀਕਾ ‘ਚ ਬੀਤੀ 11 ਜਨਵਰੀ ਨੂੰ ਹਵਾਈ ਸੇਵਾ ਠੱਪ ਹੋਣ ਦਾ ਕਾਰਨ ਸਾਹਮਣੇ ਆ ਗਿਆ ਹੈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਇਕ ਮੁਲਾਜ਼ਮ ਨੇ ਅਣਜਾਣੇ ਵਿੱਚ ਕੁਝ ਜ਼ਰੂਰੀ ਫਾਈਲਾਂ ਡਿਲੀਟ ਕਰ ਦਿੱਤੀਆਂ ਅਤੇ ਇਸ ਮਗਰੋਂ ਕੰਪਿਊਟਰ ਸਿਸਟਮ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ 11 ਹਜ਼ਾਰ ਤੋਂ ਵੱਧ ਫਲਾਈਟਸ ਪ੍ਰਭਾਵਤ ਹੋਈਆਂ।

ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੀ ਮੁਢਲੀ ਪੜਤਾਲ ਵਿੱਚ ਕਿਸੇ ਸਾਈਬਰ ਹਮਲੇ ਜਾਂ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ। ਦੱਸਿਆ ਜਾ ਰਿਹਾ ਹੈ ਕਿ ਹਵਾਈ ਸੇਵਾ ਠੱਪ ਹੋਣ ਵਾਲੇ ਪਾਇਮਰੀ ਡਾਟਾ ਅਤੇ ਬੈਕਅੱਪ ਡਾਟਾ ‘ਤੇ ਕੰਮ ਚੱਲ ਰਿਹਾ ਸੀ। ਦੂਜੇ ਪਾਸੇ ਅਮਰੀਕਾ ਦੇ 120 ਤੋਂ ਵੱਧ ਸੰਸਦ ਮੈਂਬਰਾਂ ਨੇ ਸਵਾਲ ਉਠਾਇਆ ਸੀ ਕਿ ਕੰਪਿਊਟਰ ਦੀ ਖਰਾਬੀ ਨੂੰ ਏਅਰ ਟ੍ਰੈਫਿਕ ਠੱਪ ਹੋਣ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਵੱਲੋਂ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਤੋਂ ਜਵਾਬ ਤਲਬੀ ਕੀਤੀ ਗਈ ਕਿ ਭਵਿੱਖ ਵਿਚ ਅਜਿਹੀ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਕਾਰਜਕਾਰੀ ਪ੍ਰਸ਼ਾਸਕ ਬਿਲੀਨੋਲਨ ਵੱਲੋਂ ਸੰਸਦ ਮੈਂਬਰਾਂ ਨੂੰ ਪੂਰੇ ਘਟਨਾਕ੍ਰਮ ਬਾਰੇ ਵਿਸਤਾਰਤ ਜਾਣਕਾਰੀ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਨੋਟਿਸ ਟੂ ਏਅਰ ਮਿਸ਼ਨਜ਼ ਵਿੱਚ ਖਰਾਬੀ ਆਉਣ ਕਾਰਨ ਅਮਰੀਕਾ ਵਿੱਚ 11 ਜਨਵਰੀ ਨੂੰ ਹਵਾਈ ਸੇਵਾਵਾਂ ਠੱਪ ਹੋ ਗਈਆਂ ਅਤੇ ਪਿਛਲੇ 21 ਸਾਲ ਵਿੱਚ ਪਹਿਲੀ ਵਾਰ ਹੋਇਆ ਸੀ। ਇਸ ਤੋਂ ਪਹਿਲਾਂ ਸਤੰਬਰ 2001 ਵਿੱਚ ਵਰਲਡ ਟ੍ਰੇਡ ਸੈਂਟਰ ਉਪਰ ਹਮਲਿਆਂ ਮਗਰੋਂ ਸਾਰੀਆਂ ਫ਼ਲਾਈਟਸ ਨੂੰ ਰੋਕਿਆ ਗਿਆ ਸੀ।

Share this Article
Leave a comment