ਕੈਨੇਡਾ ‘ਚ ਵਿਦਿਆਰਥੀ ਨੇ ਪਰਿਵਾਰਕ ਮੈਂਬਰਾਂ ‘ਤੇ ਚਾਕੂ ਨਾਲ ਕੀਤਾ ਹਮਲਾ

Rajneet Kaur
2 Min Read

ਨਿਊਜ਼ ਡੈਸਕ: ਦੇਰ ਰਾਤ ਓਟਾਵਾ  ਦੇ ਬਾਰਹੈਵਨ ਇਲਾਕੇ ਵਿਚ ਪੈਂਦੇ ਇੱਕ ਘਰ ਵਿਚ 6 ਲੋਕਾਂ ਦਾ ਕਤਲ ਹੋ ਗਿਆ। ਮ੍ਰਿਤਕਾਂ ਵਿਚ 4 ਬੱਚੇ ਵੀ ਸ਼ਾਮਿਲ ਹਨ। ਓਟਾਵਾ ਦੇ ਪੁਲਿਸ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਦੋਸ਼ੀ, ਜਿਸ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ ਹੋਈ ਹੈ, ਨੇ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਉਸ ‘ਤੇ ਪਹਿਲੇ ਦਰਜੇ ਦੇ ਕਤਲ ਦੇ ਛੇ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਦਾ ਦੋਸ਼ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ੍ਰੀਲੰਕਾ ਦੇ ਨਾਗਰਿਕ ਸਨ ਜੋ ਹਾਲ ਹੀ ਵਿੱਚ ਕੈਨੇਡਾ ਆਏ ਸਨ। ਇਨ੍ਹਾਂ ਵਿੱਚ 35 ਸਾਲਾ ਮਾਂ, ਸੱਤ ਸਾਲਾ ਪੁੱਤਰ, ਚਾਰ ਸਾਲ ਦੀ ਧੀ, ਢਾਈ ਸਾਲ ਦੀ ਧੀ ਅਤੇ ਢਾਈ ਮਹੀਨੇ ਦੀ ਬੱਚੀ ਸ਼ਾਮਿਲ  ਹੈ। ਨਾਲ ਹੀ, ਇੱਕ 40 ਸਾਲਾ ਵਿਅਕਤੀ, ਜੋ ਕਿ ਪਰਿਵਾਰ ਦਾ ਇੱਕ ਜਾਣਕਾਰ ਸੀ, ਦੀ ਮੌਤ ਹੋ ਗਈ ਹੈ। ਰਾਤ ਕਰੀਬ 10.50 ‘ਤੇ ਪੁਲਿਸ ਨੂੰ 911 ਕਾਲਾਂ ਕੀਤੀਆਂ ਗਈਆਂ ਸਨ। ਜਦੋਂ ਐਮਰਜੈਂਸੀ ਦਸਤਾ ਮੌਕਾ-ਏ-ਵਾਰਦਾਤ ‘ਤੇ ਪਹੁੰਚਿਆਂ ਤਾਂ ਉਨ੍ਹਾਂ ਨੂੰ 6 ਲਾਸ਼ਾਂ ਅਤੇ ਇੱਕ ਜ਼ਖ਼ਮੀ ਵਿਅਕਤੀ ਮਿਲਿਆ, ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਿਤਾ ਤਾਂ ਬਚ ਗਿਆ, ਪਰ ਉਸ ਦੀ ਪਤਨੀ ਅਤੇ ਬੱਚਿਆਂ ਦੀ ਮੌਤ ਹੋ ਗਈ। ਹਾਈ ਕਮਿਸ਼ਨ ਨੇ ਕਿਹਾ ਕਿ ਉਹ ਕੋਲੰਬੋ ਵਿੱਚ ਪੀੜਤਾਂ ਦੇ ਰਿਸ਼ਤੇਦਾਰਾਂ ਦੇ ਸੰਪਰਕ ਵਿੱਚ ਹੈ।

ਘਟਨਾ ਸਥਾਨ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਅਤੇ ਪੁਲਿਸ ਅਨੁਸਾਰ ਆਮ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment