ਬਾਲ ਵਿਕਾਸ ਮੰਤਰੀ ਨੇ ਆਂਗਣਵਾੜੀ ਕੇਂਦਰਾਂ ਦਾ ਬਦਲਿਆ ਸਮਾਂ, ਅਤੇ ਛੁੱਟੀਆਂ ਵੀ ਵਧਾਈਆਂ

TeamGlobalPunjab
1 Min Read

ਚੰਡੀਗੜ : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਅੱਜ ਕੜਾਕੇ ਦੀ ਠੰਢ ਨੂੰ ਵੇਖਦੇ ਹੋਏ ਸੂਬੇ ਦੇ ਸਮੁੱਚੇ  ਆਂਗਣਵਾੜੀ ਕੇਂਦਰਾਂ ਵਿਚ ਸਮੇਂ ਦੀ ਤਬਦੀਲੀ ਨੂੰ ਪ੍ਰਵਾਨਗੀ ਦੇ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 15 ਜਨਵਰੀ, 2020 ਤੱਕ ਆਂਗਣਵਾੜੀ ਕੇਂਦਰਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ, ਜੋ ਪਹਿਲਾਂ 25 ਦਸੰਬਰ, 2019 ਤੋਂ 31 ਦਸੰਬਰ, 2019 ਤੱਕ ਤੈਅ ਕੀਤੀਆਂ ਗਈਆਂ ਸਨ, ਉਹ ਛੁੱਟੀਆਂ ਹੁਣ 5 ਜਨਵਰੀ, 2020 ਤੱਕ ਵਧਾ ਦਿੱਤੀਆਂ ਗਈਆਂ ਹਨ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਆਂਗਣਵਾੜੀ ਵਰਕਰ ਇਹ ਵੀ ਯਕੀਨੀ ਬਣਾਉਣਗੇ ਕਿ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਰਾਸ਼ਨ ਦਾ ਹਿੱਸਾ ਹਫ਼ਤਾਵਾਰ ਅਧਾਰ ‘ਤੇ ਮਿਲੇ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੇ ਸਰਕਲ ਸੁਪਰਵਾਈਜ਼ਰ ਤੱਕ ਪਹੁੰਚਾਇਆ ਜਾਵੇਗਾ ਅਤੇ ਸਬੰਧਤ ਬਲਾਕ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਇਸ ਨੂੰ ਯਕੀਨੀ ਬਣਾਏਗਾ।

Share this Article
Leave a comment