ਮੈਂ ਇਤਿਹਾਸ ਦੇ ਪੰਨਿਆਂ ‘ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ: ਪਵਨ ਟੀਨੂੰ

Prabhjot Kaur
3 Min Read

ਜਲੰਧਰ: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਜੁਝਾਰੂ ਉਮੀਦਵਾਰ ਪਵਨ ਟੀਨੂੰ ਵੱਲੋਂ ਅੱਜ ਹਲਕਾ ਕਰਤਾਰਪੁਰ ਵਿਚਲੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਕਰਤਾਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਸਨ।

ਇਸ ਮੌਕੇ ਪਵਨ ਟੀਨੂੰ ਨੇ ਸੰਬੋਧਨ ਕਰਦਿਆਂ ਭਾਜਪਾ ਦੇ 400 ਪਾਰ ਸੀਟਾਂ ਜਿੱਤਣ ਦੇ ਸ਼ੋਰ ਹੇਠਲੇ ਅਸਲ ਮਕਸਦ ਨੂੰ ਲੋਕਾਂ ਅੱਗੇ ਤਾਰ-ਤਾਰ ਕਰਦਿਆਂ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਬਦਲ ਕੇ ਸਮਾਜ ਦੀ ਆਜ਼ਾਦੀ, ਬਰਾਬਰੀ ਤੇ ਹੋਰਨਾਂ ਹੱਕਾਂ ਦਾ ਘਾਣ ਕਰਨ ‘ਤੇ ਤੁਲੀ ਹੋਈ ਹੈ। ਮੈਂ ਇਸੇ ਕਰਕੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੰਨ ਬਣਾਇਆ, ਕਿਉਂਕਿ ਅਕਾਲੀ ਦਲ ਜੇ ਕਿਤੇ 1, 2 ਸੀਟਾਂ ਜਿੱਤ ਵੀ ਗਿਆ ਤਾਂ ਉਹ ਭਾਜਪਾ ਤੋਂ ਪਰੇ ਨਹੀਂ ਹਟੇਗਾ ਅਤੇ ਮੈਂ ਇਤਿਹਾਸ ਵਿੱਚ ਉਨ੍ਹਾਂ ਲੋਕਾਂ ‘ਚ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਨੇ ਸੰਵਿਧਾਨ ਬਦਲਣ ਦੀ ਤਾਕ ‘ਚ ਬੈਠੇ ਮੋਦੀ ਦੀ ਇਛਾ ਪੂਰੀ ਕਰਨ ‘ਚ ਕੋਈ ਰੋਲ ਨਿਭਾਇਆ ਹੋਏਗਾ।

ਪਵਨ ਟੀਨੂੰ ਨੇ ਅੱਜ ਲਾਹਧੜਾਂ, ਨੰਗਲ ਅਰਾਈਆਂ, ਬਿਨਪਾਲਕੇ, ਘੋੜਾਵਾਹੀ, ਸਦਾਚੱਕ, ਆਲਮਗੀਰ, ਜਲਾਲਾਬਾਦ, ਜੱਲੋਵਾਲ, ਜੱਲੋਵਾਲ ਕਾਲੋਨੀ, ਪਚਰੰਗਾ, ਕੋਟਲੀ ਸਜ਼ਾਰ ਤੇ ਸਿੰਗਪੁਰ ਆਦਿ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਅੱਗੇ ਕਿਹਾ ਕਿ ਅਕਾਲੀ ਦਲ ਨੂੰ ਹਾਲੇ ਤਕ ਲੋਕਾਂ ਨੇ ਮੁਆਫ ਨਹੀਂ ਕੀਤਾ ਤੇ ਨਾ ਹੀ ਅਕਾਲੀ ਦਲ ਆਪਣੇ ਮੌਜੂਦਾ ਖਾਸੇ ‘ਪਰਿਵਾਰਵਾਦ’ ‘ਚੋਂ ਬਾਹਰ ਆਉਂਦਾ ਦਿਖਾਈ ਦੇ ਦਿੰਦਾ ਹੈ। ਪਵਨ ਟੀਨੂੰ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵੀ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਜੁਲਾਈ ਵਿੱਚ ਬੀਬੀਆਂ ਨੂੰ ਇੱਕ ਹਜਾਰ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

ਪਵਨ ਟੀਨੂੰ ਨੇ ਮੋਦੀ ਸਰਕਾਰ ਵੱਲੋਂ ਤੇਜ਼ੀ ਨਾਲ ਵੇਚੇ ਜਾ ਰਹੇ ਸਰਕਾਰੀ ਅਦਾਰਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਿੱਜੀਕਰਨ ਨੇ ਪੰਜਾਬ ਵਿੱਚ ਬੇਰੋਜਗਾਰੀ ਬੁਰੀ ਤਰ੍ਹਾਂ ਵਧਾਈ ਹੈ। ਜਿਸ ਦੇ ਖਿਲਾਫ ਸੰਸਦ ਵਿੱਚ ਮੈਂ ਆਪ ਸਭਨਾ ਦੇ ਅਸ਼ੀਰਵਾਦ ਨਾਲ ਜੋਰਦਾਰ ਅਵਾਜ ਬੁਲੰਦ ਕਰਦਾ ਰਹਾਂਗਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment