Home / ਓਪੀਨੀਅਨ / ਚੌਰਾ ਚੌਰੀ ਕਾਂਡ ਤੇ ਰੋਲਟ ਐਕਟ

ਚੌਰਾ ਚੌਰੀ ਕਾਂਡ ਤੇ ਰੋਲਟ ਐਕਟ

-ਅਵਤਾਰ ਸਿੰਘ

ਪਹਿਲੇ ਵਿਸ਼ਵ ਯੁੱਧ ਖਤਮ ਹੁੰਦਿਆਂ ਹੀ ਸਰਕਾਰ ਨੇ ਦੇਸ਼ ਵਿੱਚ ਜੋ ਦੇਸ਼ ਭਗਤਾਂ ਨੇ ਗਦਰ ਲਹਿਰ ਚਲਾਈ ਸੀ ਉਸ ਅਧੀਨ ਜੋ ਮੁਕੱਦਮੇ ਚੱਲੇ। ਉਨ੍ਹਾਂ ਦੀ ਜਾਂਚ ਲਈ ਬਣੀ ਕਮੇਟੀ (ਸਡੀਸਨ) ਨੇ ਰਿਪੋਰਟ ਦਿੱਤੀ ਤੇ ਅੱਗੋਂ ਲਈ ਰਾਜਸੀ ਸਰਗਰਮੀਆਂ ਰੋਕਣ ਲਈ ਰੋਲਟ ਐਕਟ ਬਿਲ ਜੋ ਮਾਰਚ 1919 ਵਿੱਚ ਪਾਸ ਹੋਇਆ ਸੀ, ਸਰਕਾਰ ਨੇ ਉਸਨੂੰ ਲਾਗੂ ਕਰਨ ਦੀ ਸ਼ਿਫਾਰਸ ਕੀਤੀ।

ਇਸ ਦੇ ਮੁਖੀ ਮਿਸਟਰ ਰੋਲਟ ਦੇ ਨਾਂ ਤੇ ‘ਰੋਲਟ ਐਕਟ’ ਮਸ਼ਹੂਰ ਹੋਇਆ।ਜਿਸ ਦੇ ਰੋਸ ਵੱਜੋਂ ਮੁਜ਼ਹਾਰੇ, ਰੈਲੀਆਂ ਹੋਈਆਂ ਤੇ ਜਲਿਆਂ ਵਾਲਾ ਬਾਗ ਦਾ ਖੂਨੀ ਸਾਕਾ ਵਾਪਰਿਆ।

1920 ਵਿੱਚ ਲਾਲਾ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਸਪੈਸ਼ਲ ਸਮਾਗਮ ਕਲਕੱਤਾ ਵਿਖੇ ਹੋਇਆ ਤੇ ਉਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਦੇ ਖਿਲਾਫ ‘ਨਾ ਮਿਲਵਰਤਣ ਲਹਿਰ’ ਚਲਾਈ ਜਾਵੇ।

ਮਹਾਤਮਾ ਗਾਂਧੀ ਨੇ ਇਕ ਜਨਵਰੀ 1921 ਨੂੰ ਕਾਂਗਰਸ ਦੇ ਸਹਿਯੋਗ ਨਾਲ ਲੋਕਾਂ ਨੂੰ ਅਦਾਲਤਾਂ, ਵਿਦੇਸ਼ੀ ਕੱਪੜੇ, ਸਰਕਾਰੀ ਸਕੂਲਾਂ, ਕਾਲਜਾਂ ਦਾ ਬਾਈਕਾਟ ਕਰਨ ਦਾ ਸੱਦਾ ਦੇ ਕੇ ਨਾਮਿਲਵਰਤਨ ਅੰਦੋਲਨ ਸ਼ੁਰੂ ਕਰ ਦਿੱਤਾ।

ਅੰਦੋਲਨ ਦਾ ਇਹ ਨਤੀਜਾ ਹੋਇਆ ਕਿ ਇਹ ਐਕਟ ਲਾਗੂ ਨਾ ਹੋ ਸਕਿਆ।ਐਕਟ ਖਿਲਾਫ ਅੰਦੋਲਨ ਸ਼ੁਰੂ ਕਰਨ ਸਮੇਂ ਗਾਂਧੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਸਾਲ ਦੇ ਅੰਦਰ ਅੰਦਰ ਭਾਰਤ ਨੂੰ ਪੂਰਨ ਸਵਰਾਜ ਲੈ ਕੇ ਦੇਵੇਗਾ। ਵਾਅਦੇ ਤੋਂ ਪਿੱਛੇ ਹਟਣ ‘ਤੇ ਲੋਕਾਂ ਦਾ ਅੰਦੋਲਨ ਦੇ ਢੰਗ ਤੋਂ ਮੋਹ ਭੰਗ ਹੋ ਗਿਆ। ਜਦ ਯੂ ਪੀ ਦੇ ਜਿਲੇ ਗੋਰਖਪੁਰ ਦੇ ਚੌਰਾ ਚੌਰੀ ਕਸਬੇ ਵਿੱਚ ਲੋਕ ਮੁਜ਼ਹਾਰਾ ਕਰ ਰਹੇ ਸਨ ਤਾਂ ਉਨ੍ਹਾਂ ਦੇ ਆਗੂਆਂ ਨੂੰ ਪੁਲਿਸ ਫੜ ਕੇ ਥਾਣੇ ਲੈ ਗਈ, ਭੀੜ ਥਾਣੇ ਅੱਗੇ ਆਗੂਆਂ ਦੀ ਰਿਹਾਈ ਲਈ ਨਾਹਰੇ ਲਾਉਣ ਲੱਗੀ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਵਿਚ 3 ਮੁਜ਼ਹਾਰਾਕਾਰੀ ਮਾਰੇ ਗਏ।

5 ਫਰਵਰੀ 1922 ਨੂੰ ਗੁੱਸੇ ‘ਚ ਆਏ ਲਗਭਗ 3000 ਲੋਕਾਂ ਨੇ ਗੋਲੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਪੁਲਿਸ ਥਾਣੇ ਅੰਦਰ ਵੜਨ ਲਈ ਮਜਬੂਰ ਕਰ ਦਿੱਤਾ ਤੇ ਥਾਣੇ ਨੂੰ ਅੱਗ ਲਾ ਦਿੱਤੀ ਜਿਸ ਵਿੱਚ 22 ਪੁਲਿਸ ਵਾਲੇ ਜਿਉਂਦੇ ਸਾੜ ਦਿੱਤੇ ਗਏ।

ਮਹਾਤਮਾ ਗਾਂਧੀ ਨੇ ਇਸ ਘਟਨਾ ਦੀ ਕਰੜੀ ਨਿੰਦਿਆ ਕਰਦਿਆਂ ਨਾ ਮਿਲਵਰਤਣ ਲਹਿਰ ਬੰਦ ਕਰ ਦਿੱਤੀ।

1922 ਦੀ ਚੌਰਾ ਚੌਰੀ ਘਟਨਾ ਨੇ ਗਾਂਧੀ ਵਲੋਂ ਨਾਮਿਲਵਰਤਨ ਲਹਿਰ ਵਾਪਸ ਲੈਣ ਤੇ ਸ਼ਹੀਦ ਭਗਤ ਸਿੰਘ ਦੇ ਮਨ ਨੂੰ ਹਿਲਾਇਆ।ਉਹ ਸਮਝ ਗਿਆ ਸੀ ਕਿ ਉਸਦਾ ਰਸਤਾ ‘ਗਾਂਧੀ ਤੇ ਕਾਂਗਰਸੀ ਦੇ ਆਜ਼ਾਦੀ ਪ੍ਰਾਪਤ ਕਰਨ ਦੇ ਰਸਤੇ ਤੋਂ ਵੱਖਰਾ ਹੈ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਅੰਦੋਲਨ ਵਾਪਸ ਲੈਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਾਂਗਰਸ ਨਾਲੋਂ ਨਾਤਾ ਤੋੜ ਕੇ ਨਵੀਂ ਪਾਰਟੀ ਬਣਾਉਣ ਤੇ ਇਨਕਲਾਬ ਲਈ ਸਿਧਾਂਤਕ ਸਮਝ ਬਣਾਉਣ ਤੇ ਇਨਕਲਾਬ ਲਈ ਨਵੇਂ ਸਾਥੀਆਂ ਨੂੰ ਤਿਆਰ ਕਰਨ ਵਾਸਤੇ ਆਪਣੇ ਢੰਗ ਨਾਲ ਸੰਘਰਸ਼ ਕਰਨ ਦਾ ਫੈਸਲਾ ਲਿਆ।ਉਨਾਂ ਕਿਹਾ,”ਅਜਾਦੀ ਦੇ ਸੰਘਰਸ਼ ਵਿੱਚ ਇਕ ਦਿਨ ਦੀ ਕਾਰਵਾਈ ਨੂੰ ਅੱਗੇ ਪਾਉਣਾ ਵੀ ਸੰਘਰਸ਼ਸ਼ੀਲ ਲੋਕਾਂ ਦੀ ਮਾਨਸਕਿਤਾ ਨੂੰ ਕੁਰਾਹੇ ਪਾਉਣ ਬਰਾਬਰ ਹੁੰਦਾ ਹੈ।ਅਜਿਹੇ ਕਦਮ ਆਮ ਲੋਕਾਂ ਨੂੰ ਮਾਨਸਿਕ ਤੌਰ ‘ਤੇ ਹਾਰਿਆ ਹੋਇਆ ਬਣਾ ਦਿੰਦੇ ਹਨ।” 2 ਜੁਲਾਈ ਨੂੰ ਅੱਜ ਦੇ ਦਿਨ 1923 ਵਿੱਚ 19 ਦੇਸ਼ ਭਗਤਾਂ ਨੂੰ ਗੋਰਖਪੁਰ, ਯੂ ਪੀ ਦੀ ਜੇਲ੍ਹ ਵਿਚ ਫਾਂਸੀ ਦਿੱਤੀ ਗਈ।

Check Also

ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

-ਅਵਤਾਰ ਸਿੰਘ ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ …

Leave a Reply

Your email address will not be published. Required fields are marked *