ਮੈਕਸਿਮ ਗੋਰਕੀ – ਸਰਮਾਏਦਾਰ ਸਮਾਜ ਨੂੰ ਬਦਲਣ ਤੋਂ ਬਿਨਾਂ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਨਹੀਂ

TeamGlobalPunjab
4 Min Read

-ਅਵਤਾਰ ਸਿੰਘ

ਮੈਕਸਿਮ ਗੋਰਕੀ ਅਲੈਕਸੀ ਪੇਸ਼ਕੋਵ ਦੀ ਮੈਕਸਿਮ ਗੋਰਕੀ ਦੇ ਨਾਂ ਹੇਠ ਪਹਿਲੀ ਵਾਰ 1892 ਵਿੱਚ ‘ਮਕਾਰ ਚੁਦਰਾ’ ਨਾਂ ਦੀ ਕਹਾਣੀ ਅਖ਼ਬਾਰ “ਕਵਕਾਜ਼” ਵਿੱਚ ਛਪੀ, ਜਿਸ ਨੂੰ “ਸਰਬ ਜੇਤੂ-ਪਿਆਰ ਦਾ ਗੀਤ” ਦੱਸਿਆ ਗਿਆ।

ਉਹ ਦੇਸ਼ ਦੇ ਤਾਲਸਤਾਏ ਤੇ ਚੈਖੋਵ ਲੇਖਕਾਂ ਤੋਂ ਬਹੁਤ ਪ੍ਰਭਾਵਤ ਸੀ। ਉਸ ਸਮੇਂ ਤੋਂ ਹੀ ਰਾਜਸੀ ਤੇ ਸਾਹਿਤਕ ਸਰਗਰਮੀਆਂ ਨਾਲ ਜੁੜ ਗਿਆ। ਗੋਰਕੀ (ਅਲੈਕਸੀ ਪੇਸ਼ਕੋਵ) ਦਾ ਜਨਮ 28 ਮਾਰਚ 1868 ਨੂੰ ਰੂਸ ਦੇ ਸ਼ਹਿਰ ਨੋਵਾਗੋਰਡ ਨਿਜਾਨੀ ਵਿਖੇ ਹੋਇਆ।

ਪੰਜ ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦੀ ਮੌਤ ਹੈਜੇ ਨਾਲ ਹੋ ਗਈ ਤੇ ਮਾਂ ਨਵਾਂ ਵਿਆਹ ਕਰਵਾਕੇ ਚਲੀ ਗਈ। ਮੈਕਸਿਮ ਗੋਰਕੀ ਦਾ ਪਾਲਣ ਪੋਸ਼ਣ ਨਾਨਾ, ਨਾਨੀ ਨੇ ਕੀਤਾ।

- Advertisement -

ਉਹ ਅਠ ਸਾਲ ਦਾ ਸੀ ਉਸ ਦੇ ਨਾਨੇ ਦੀ ਮੌਤ ਤੋਂ ਬਾਅਦ ਉਹ ਕੰਮ ਕਰਨ ਲੱਗ ਪਿਆ। ਉਸਦੀ ਨਾਨੀ ਨੇ ਪੜਾਇਆ। ਬੇਹਦ ਔਕੜਾਂ ਤੇ ਥੁੜਾਂ ਭਰੀ ਜਿੰਦਗੀ ਬਸਰ ਕਰਨ ਦੇ ਬਾਵਜੂਦ ਉਸਨੇ ਕਦੇ ਵੀ ਇਮਾਨਦਾਰੀ ਤੇ ਦਿਆਨਦਾਰੀ ਦਾ ਪਲਾ ਨਹੀਂ ਛੱਡਿਆ।

ਲਿਖਣ ਦਾ ਸ਼ੌਕ ਹੋਣ ਕਾਰਨ ਉਸਦੀ ਦੂਜੀ ਕਹਾਣੀ 1895 ਨੂੰ ‘ਚੇਲਕਾਸ਼’ ਰੂਸੀ ਰਸਾਲੇ “ਰੂਸੀ ਧਨ” ਵਿੱਚ ਛਪੀ, ਇਸ ਤੋਂ ਬਾਅਦ ‘ਲੂਣੀ ਦਲਾਲ’, ‘ਬਾਜ਼ ਦੇ ਗੀਤ’, ‘ਬੁੱਢੀ ਇਜ਼ਰਗੀਲ’, ‘ਅਕੇਂਵੇ ਦੇ ਮਾਰੇ’,’ਮਨੁੱਖ ਦਾ ਜਨਮ ‘ਆਦਿ ਪ੍ਰਸਿੱਧ ਕਹਾਣੀਆਂ ਲਿਖੀਆਂ।

1899 ਵਿੱਚ ਨਾਵਲ ‘ਫੋਮਾ ਗੁਰੂਦੇਵ’ ਲਿਖਿਆ। ਉਸ ਦੀਆਂ ਰਾਜਸੀ ਸਰਗਰਮੀਆਂ ਤੇ ਬਾਲਸ਼ਵਿਕ ਪਾਰਟੀ ਨਾਲ ਸਬੰਧ ਹੋਣ ਕਾਰਨ ਉਸਨੂੰ ਜਾਰਾਸ਼ਾਹੀ ਹਕੂਮਤ ਦਾ ਕਹਿਰ ਝੱਲਣਾ ਪਿਆ ਤੇ ਕਈ ਵਾਰ ਜੇਲ ਜਾਣਾ ਪਿਆ।

ਮੈਕਸਿਮ ਗੋਰਕੀ ਨੇ 1906 ਵਿੱਚ ਪ੍ਰਸਿੱਧ ਨਾਵਲ “ਮਾਂ” ਲਿਖਿਆ ਜੋ 1907 ਵਿੱਚ ਛਪਿਆ। ‘ਨਾਵਲ ਦੀ ਨਾਇਕਾ ਪਲੇਗਵਾ ਨਿਲਵੋਨਾ ਹੈ, ਜਿਸ ਨੇ ਆਪਣੇ ਪੁੱਤਰ ਪਾਵੇਲ ਵਾਲਸੋਵ ਨਾਲ ਮਜਦੂਰਾਂ ਨਾਲ ਕੰਮ ਕਰਨ ਸਮੇਂ ਹਰ ਸਰਗਰਮੀ ਵਿਚ ਸਾਥ ਦਿੱਤਾ ਤੇ ਪਾਰਟੀ ‘ਚ ਸਰਗਰਮ ਮੈਂਬਰ ਦਾ ਅਹਿਮ ਰੋਲ ਨਿਭਾਇਆ।

ਪਾਵੇਲ ਜਾਣਦਾ ਸੀ ਸਰਮਾਏਦਾਰ ਸਮਾਜ ਨੂੰ ਬਦਲਣ ਤੋਂ ਬਿਨਾਂ ਦਬੇ ਕੁਚਲੇ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ। ‘ਨਾਵਲ ਛਪਣ ਤੋਂ ਪਹਿਲਾਂ ਉਹ ਕਾਮਰੇਡ ਲੈਨਿਨ ਨੂੰ ਮਿਲਿਆ ਤੇ ਉਸਦਾ ਦੋਸਤ ਬਣ ਗਿਆ। ਇਹ ਨਾਵਲ ਲਗਭਗ 38 ਭਾਸ਼ਾਵਾਂ ‘ਚ ਅਨੁਵਾਦ ਹੋ ਕੇ ਕਈ ਵਾਰ ਛਪਿਆ, ਲਗਭਗ 6 ਕਰੋੜ 45 ਲੱਖ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।

- Advertisement -

ਪੰਜਾਬੀ, ਹਿੰਦੀ, ਇੰਗਲਸ਼ ਵਿੱਚ ਛਪੇ ਨਾਵਲ ਨੂੰ ਲੋਕਾਂ ਵਾਰ ਵਾਰ ਪੜਿਆ ਤੇ ਹੁਣ ਵੀ ਪੜਦੇ ਹਨ।ਰੂਸੀ ਲੋਕ ਇਸਨੂੰ ਬਾਈਬਲ ਵਾਂਗ ਸੰਭਾਲ ਕੇ ਰੱਖਦੇ ਹਨ।

ਇਟਲੀ ਦੀਆਂ ਕਹਾਣੀਆਂ, ਗੋਰਕੀ ਦੇ ਖਤ, ਜੀਵਨ ਤੇ ਸਾਹਿਤ, ਮਜਦੂਰ, ਮੇਰਾ ਬਚਪਨ ਆਦਿ ਕਿਤਾਬਾਂ ਲਿਖ ਕੇ ਛਪਵਾਈਆਂ। ਉਹ ਪਹਿਲੀ ਵਾਰ 1906 ਤੋਂ 1913 ਤਕ ਇਟਲੀ ਵਿੱਚ ਰਿਹਾ ਤੇ 1917 ਵਿੱਚ ਇਨਕਲਾਬ ਆਉਣ ਤੇ ‘ਨਿਉ ਲਾਈਫ’ ਮੈਗਜ਼ੀਨ ਕਢਿਆ ਜੋ ਛੇਤੀ ਬੰਦ ਹੋ ਗਿਆ।

1921 ਤੋਂ 28 ਤੱਕ ਯੂਰਪ ਦੇਸ਼ਾਂ ਵਿੱਚ ਖਾਸ ਤੌਰ ਤੇ ਇਟਲੀ ਰਿਹਾ।ਉਸਨੇ ਸੰਸਾਰ ਪੱਧਰ ਦੀਆਂ ਕਈ ਰਚਨਾਵਾਂ ਵਿਸ਼ਵ ਸਾਹਿਤ ਨੂੰ ਦਿੱਤੀਆਂ। ਇਸ ਦੇ ਨਾਂ ਤੇ ਇਕ ਸ਼ਹਿਰ ਦਾ ਨਾਂ “ਗੋਰਕੀ ਲੈਨਿਨਸਕੀ” ਰੱਖਿਆ ਗਿਆ,ਜਿਥੇ 18-6-1938 ਨੂੰ ਉਸਦਾ ਦੇਹਾਂਤ ਹੋਇਆ ਸੀ।

1968 ਵਿੱਚ ਗੋਰਕੀ ਦੀ ਜਨਮ ਸ਼ਤਾਬਦੀ ਸਮੇਂ ਖੁਆਜਾ ਅਹਿਮਦ ਅਬਾਸ ਨੇ ਲਿਖਿਆ ਕਿ ਜਦ ਲੋਕਾਂ ਤੋਂ ਪੁੱਛਿਆ ਗਿਆ ਕਿ ਦੁਨੀਆਂ ਦੇ ਮਸ਼ਹੂਰ ਤਿੰਨ ਲੇਖਕ ਦੱਸੋ ਜਿਨ੍ਹਾਂ ਸਭ ਤੋਂ ਜਿਆਦਾ ਲੋਕਾਂ ਨੂੰ ਪ੍ਰਭਾਵਤ ਕੀਤਾ ਹੋਵੇ। ਵੱਖ ਵੱਖ ਚਾਰ ਕਿਸਮ ਦੇ ਉਤਰ ਮਿਲੇ। 1.ਟਾਮਸ ਮਾਨ, ਬਰਨਾਰਡ ਸ਼ਾਅ 2. ਲਿਉ ਤਾਲਸਤਾਏ, ਹਰਬਰਟ ਵੈਲਸ 3. ਚਾਰਲਸ ਡਿਕਨਜ਼, ਅਰਨਸਟ ਹੈਮਿੰਗਵੇ 4. ਗਾਲਸਵਰਸੀ, ਫਰਾਂਜ ਕਾਫਕਾ। ਇਨ੍ਹਾਂ ਚਾਰਾਂ ਵਿੱਚ ਮੈਕਸਿਮ ਗੋਰਕੀ ਦਾ ਨਾਂ ਸ਼ਾਮਲ ਸੀ।

Share this Article
Leave a comment