ਓਨਟਾਰੀਓ ਵਿੱਚ ਕੋਵਿਡ-19 ਦੇ ਕੇਸ ਘੱਟਣ ਤੋਂ ਬਾਅਦ ਸਰਕਾਰ ਨੇ ਲਿਆ ਅਹਿਮ ਫੈਸਲਾ

TeamGlobalPunjab
1 Min Read

ਓਨਟਾਰੀਓ ਵਿੱਚ ਕੋਵਿਡ-19 ਦੇ ਕੇਸ ਘੱਟਣ ਤੋਂ ਬਾਅਦ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਪੜਾਅਵਾਰ ਸਭ ਕੁੱਝ ਖੋਲ੍ਹਿਆ ਜਾ ਰਿਹਾ ਹੈ। ਪ੍ਰੀਮੀਅਰ ਫੋਰਡ ਨੇ ਐਲਾਨ ਕੀਤਾ ਕਿ ਸੋਮਵਾਰ ਤੋਂ ਕੁਝ ਪਾਰਕ ਦਿਨ ਵਿੱਚ ਵਰਤੋਂ ਲਈ ਖੋਲ੍ਹੇ ਜਾਣਗੇ ਜਿਸ ਵਿੱਚ ਲੋਕ ਸੋਸ਼ਲ ਡਿਸਟੈਂਸ ਬਣਾ ਕੇ ਹਾਈਕਿੰਗ, ਸਾਈਕਲਿੰਗ ,ਸੈਰ ਕਰ ਸਕਣਗੇ ਅਤੇ ਪੰਛੀਆਂ ਨੂੰ ਦੇਖ ਸਕਣਗੇ ਅਤੇ ਨਿਗਰਾਨੀ ਕਰ ਸਕਣਗੇ।ਇਸ ਤੋਂ ਇਲਾਵਾ ਖੇਡ ਦੇ ਮੈਦਾਨ ਅਤੇ ਸਮੁੰਦਰੀ ਬੀਚ ਬੰਦ ਰਹਿਣਗੇ।

ਉਧਰ ਓਨਟਾਰੀਓ ਦੇ ਵਾਤਾਵਰਣ ਅਤੇ ਪਾਰਕ ਸੰਭਾਲ ਵਿਭਾਗ ਦੇ ਮੰਤਰੀ ਯੈਫ ਯੂਰੇਕ ਨੇ ਦੱਸਿਆ ਕਿ ਕੋਵਿਡ-19 ਦੇ ਕੇਸ ਘੱਟਣ ਤੋਂ ਬਾਅਦ ਸਰਕਾਰ ਨੇ ਅਰਥਚਾਰਾ ਖੋਲ੍ਹਣ ਦਾ ਫ਼ੈਸਲਾ ਲਿਆ ਸੀ ਜਿਸ ਤਹਿਤ ਸੋਮਵਾਰ ਨੂੰ 500 ਪਾਰਕ ਅਤੇ ਕੰਜ਼ਵੇਸ਼ਨ ਰਿਜ਼ਰਵ ਓਪਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ 150 ਪਾਰਕ ਸ਼ੁੱਕਰਵਾਰ ਨੂੰ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਲੋਕਲ ਰਹੋ ਅਤੇ ਪਾਰਕਾਂ ਵਿੱਚ ਕੈਂਪਿੰਗ ਅਤੇ ਗਰੁੱਪ ਐਕਟੀਵਿਟੀਜ਼ ਦੀ ਆਗਿਆ ਨਹੀਂ ਹੈ। ਪਾਰਕਾਂ ਵਿੱਚ ਪਾਣੀ ਅਤੇ ਬਾਥਰੂਮਜ਼ ਦਾ ਪ੍ਰਬੰਧ ਨਹੀਂ ਹੋਵੇਗਾ। ਲੋਕ ਪਾਰਕ ਵਿੱਚ ਆਉਣ ਸਮੇਂ ਪਾਣੀ ਅਤੇ ਹੈਂਡ ਸੈਨੀਟਾਇਜ਼ਰ ਲੈ ਕੇ ਆਉਣ।

Share this Article
Leave a comment