ਨਿਊਜ਼ ਡੈਸਕ: ਅੱਜਕਲ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਆ ਗਈਆਂ ਹਨ ਕਿ ਤੁਸੀ ਉਨ੍ਹਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਹੋਰ ਵੀ ਸੁੰਦਰ ਬਣਾ ਸਕਦੇ ਹੋ। ਬੁੱਲ੍ਹਾਂ ਨੂੰ ਵੀ ਬੇਹੱਦ ਆਕਰਸ਼ਿਤ ਬਣਾਉਣ ਨੂੰ ਤਰ੍ਹਾਂ -ਤਰ੍ਹਾਂ ਦੀ ਪਿਲਸਟਿਕਸ, ਗਲੋਸ ਆ ਚੁੱਕੇ ਹਨ। ਪਰ ਉਹ ਲਗਾਉਣ ਨਾਲ ਤੁਸੀ ਬੁੱਲ੍ਹਾਂ ਨੂੰ ਕੁਦਰਤੀ ਤੌਰ ਤੇ ਗੋਰਾ ਨਹੀਂ ਬਣਾ ਸਕਦੇ। ਜੇਕਰ ਤੁਸੀਂ ਬੁੱਲ੍ਹਾਂ ਦੇ ਕਾਲੇ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਭ ਤੋਂ ਪਹਿਲਾਂ ਆਪਣੀਆਂ ਕੁਝ ਆਦਤਾਂ ਵੱਲ ਧਿਆਨ ਦਿਓ। ਬੁੱਲ੍ਹਾਂ ਦੇ ਕਾਲੇ ਹੋਣ ਦੀ ਸਮੱਸਿਆ ਆਮ ਤੌਰ ‘ਤੇ ਤੁਹਾਡੀਆਂ ਕੁਝ ਬੁਰੀਆਂ ਆਦਤਾਂ ਕਾਰਨ ਹੋ ਸਕਦੀ ਹੈ। ਦਵਾਈਆਂ ਅਤੇ ਜ਼ਿਆਦਾ ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜਾਣੋ ਕੀ ਹਨ ਇਸ ਸਮੱਸਿਆ ਦੇ ਕਾਰਨ ਅਤੇ ਇਸ ਤੋਂ ਬਚਾਅ ਦਾ ਕੀ ਤਰੀਕਾ ਹੈ-
ਬੁੱਲ੍ਹਾਂ ਨੂੰ ਰੋਜ਼ਾਨਾ ਐਕਸਫੋਲੀਏਟ ਕਰੋ। ਬੁੱਲ੍ਹਾਂ ‘ਤੇ ਡੈੱਡ ਸਕਿਨ ਦੇ ਕਾਰਨ ਬੁੱਲ ਕਾਲੇ ਦਿਖਣ ਲੱਗਦੇ ਹਨ। ਇਸ ਕਾਰਨ ਬੁੱਲ੍ਹਾਂ ‘ਤੇ ਝੁਰੜੀਆਂ ਪੈਣ ਲੱਗਦੀਆਂ ਹਨ ਅਤੇ ਚਮੜੀ ਖ਼ਰਾਬ ਹੋਣ ਲੱਗਦੀ ਹੈ।
ਦਵਾਈਆਂ ਦੀ ਵਰਤੋਂ ਵੀ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਦਰਦ ਨਿਵਾਰਕ ਅਤੇ ਐਂਟੀਬਾਇਓਟਿਕਸ ਦਾ ਜ਼ਿਆਦਾ ਸੇਵਨ ਨਾ ਕਰੋ। ਇਸ ਨਾਲ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ ਅਤੇ ਬੁੱਲ੍ਹਾਂ ਦਾ ਕਾਲਾਪਨ ਦੇਖਿਆ ਜਾ ਸਕਦਾ ਹੈ।
ਲਿਪਸਟਿਕ ਦੇ ਅੰਦਰ ਮੌਜੂਦ ਕੈਮੀਕਲ ਵੀ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਐਲਰਜੀ ਦੇ ਕਾਰਨ ਬੁੱਲ੍ਹਾਂ ‘ਤੇ ਹਾਈਪਰਪਿਗਮੈਂਟੇਸ਼ਨ ਵੀ ਹੋ ਜਾਂਦੀ ਹੈ, ਜਿਸ ਨਾਲ ਬੁੱਲ੍ਹ ਕਾਲੇ ਦਿਖਾਈ ਦੇ ਸਕਦੇ ਹਨ।
ਸਿਗਰਟ ਪੀਣ ਨਾਲ ਬੁੱਲ੍ਹਾਂ ਦੀ ਚਮੜੀ ਕਾਲੀ ਹੋ ਸਕਦੀ ਹੈ। ਜੇ ਤੁਸੀਂ ਬਹੁਤ ਜ਼ਿਆਦਾ ਸਿਗਰਟ ਪੀਂਦੇ ਹੋ, ਤਾਂ ਇਸਨੂੰ ਤੁਰੰਤ ਘਟਾਓ ਜਾਂ ਪੂਰੀ ਤਰ੍ਹਾਂ ਛੱਡ ਦਿਓ।
ਸਰੀਰ ‘ਚ ਪਾਣੀ ਦੀ ਕਮੀ ਕਾਰਨ ਬੁੱਲ੍ਹਾਂ ਦੇ ਰੰਗ ‘ਚ ਬਦਲਾਅ ਹੋ ਸਕਦਾ ਹੈ। ਇਹ ਸਮੱਸਿਆ ਸਰਦੀਆਂ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਕਈ ਵਾਰ ਤੁਸੀਂ ਜ਼ਰੂਰਤ ਤੋਂ ਘੱਟ ਪਾਣੀ ਪੀਂਦੇ ਹੋ। ਬਹੁਤ ਸਾਰਾ ਪਾਣੀ ਪੀਓ ਅਤੇ ਸਰੀਰ ਨੂੰ ਹਾਈਡਰੇਟ ਰੱਖੋ ਤਾਂ ਕਿ ਬੁੱਲ੍ਹਾਂ ਦੀ ਚਮੜੀ ਪ੍ਰਭਾਵਿਤ ਨਾ ਹੋਵੇ।
ਬੁੱਲ੍ਹਾਂ ‘ਤੇ ਨਿਯਮਤ ਤੌਰ ‘ਤੇ ਮਾਇਸਚਰਾਈਜ਼ਰ ਲਗਾਓ।