Home / ਮਨੋਰੰਜਨ / ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸਣੇ ਟੀਮ ‘ਤੇ ਮਾਮਲਾ ਦਰਜ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸਣੇ ਟੀਮ ‘ਤੇ ਮਾਮਲਾ ਦਰਜ

ਪਟਿਆਲਾ: ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਸਭ ਤੋਂ ਮਾੜੇ ਹਾਲਾਤ ਲੁਧਿਆਣਾ ਤੇ ਪਟਿਆਲਾ ਦੇ ਹਨ। ਇਸ ਵਿਚਾਲੇ ਫਿਲਮੀ ਅਦਾਕਾਰ ਲਗਾਤਾਰ ਕੋਰੋਨਾ ਪ੍ਰੋਟੋਕੋਲ ਤੋੜਦੇ ਪਾਏ ਜਾ ਰਹੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਜਿੰਮੀ ਸ਼ੇਰਗਿੱਲ ਨੂੰ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਹੀ ਅੱਜ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸਣੇ 100 ‘ਤੇ ਗਾਈਡਲਾਈਨਜ਼ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਪਟਿਆਲਾ ਦੇ ਪਿੰਡ ਕਰਾਲਾ ‘ਚ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲੀਸ ਨੇ ਗਿੱਪੀ ਸਣੇ ਲਗਭਗ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਬਨੂੜ ਦੇ ਸਾਬਕਾ ਐੱਮਸੀ ਗੁਰਮੀਤ ਸਿੰਘ ਵੱਲੋਂ ਉਨ੍ਹਾਂ ਦੀ ਜ਼ਮਾਨਤ ਕਰਵਾ ਦਿੱਤੀ ਗਈ ਤੇ ਮੌਕੇ ‘ਤੇ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਉਥੇ ਹੀ ਬੀਤੇ ਦਿਨੀਂ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਨਾਈਟ ਕਰਫਿਊ ਦੌਰਾਨ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਤੇ ਸੈੱਟ ‘ਤੇ ਲਗਭਗ 150 ਲੋਕ ਮੌਜੂਦ ਹਨ। ਸ਼ਿਕਾਇਤ ਮਿਲਣ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ ਤੇ ਜਿੰਮੀ ਸ਼ੇਰਗਿੱਲ ਸਣੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Check Also

‘ਕਭੀ ਈਦ ਕਭੀ ਦੀਵਾਲੀ’ ਤੋਂ ਸ਼ਹਿਨਾਜ਼ ਗਿੱਲ ਦੀ ਪਹਿਲੀ ਲੁੱਕ ਹੋਈ ਲੀਕ, ਵੀਡੀਓ ‘ਚ ਲੱਗ ਰਹੀ ਹੈ ਬੇਹੱਦ ਖੂਬਸੂਰਤ

ਨਵੀਂ ਦਿੱਲੀ- ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦਾ ਫਰਸਟ ਲੁੱਕ ਆਊਟ ਹੋ …

Leave a Reply

Your email address will not be published.