Bigg Boss 15: ਇਸ ਵਾਰ 6 ਮਹੀਨੇ ਘਰ ‘ਚ ਕੈਦ ਰਹਿਣਗੇ ਮੁਕਾਬਲੇਬਾਜ਼

TeamGlobalPunjab
1 Min Read

ਨਿਊਜ਼ ਡੈਸਕ : Bigg Boss ਟੀਵੀ ਦੇ ਸਭ ਤੋਂ ਚਰਚਿਤ ਸ਼ੋਅ ‘ਚੋਂ ਇੱਕ ਹੈ। ਸਲਮਾਨ ਖਾਨ ਵਲੋਂ ਹੋਸਟ ਕੀਤਾ ਜਾਣ ਵਾਲਾ ਇਹ ਸ਼ੋਅ ਅਕਸਰ ਵਿਵਾਦਾਂ ‘ਚ ਰਹਿੰਦਾ ਹੈ ਪਰ ਇਹ ਦਰਸ਼ਕਾਂ ਨੂੰ ਆਕਰਸ਼ਤ ਵੀ ਕਰਦਾ ਹੈ। ਇੰਨਾ ਹੀ ਨਹੀਂ ਟੀਵੀ ਤੋਂ ਲੈ ਕੇ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਬਿੱਗ ਬਾਸ ਵਿੱਚ ਹਿੱਸਾ ਲੈ ਚੁੱਕੇ ਹਨ। ਪਰ ਇਸ ਵਾਰ ਅਜਿਹਾ ਲੱਗ ਰਿਹਾ ਹੈ ਕਿ ਆਉਣ ਵਾਲਾ ਸੀਜ਼ਨ ਸਾਰੇ ਰਿਕਾਰਡ ਤੋੜ ਦੇਵੇਗਾ।

‘Bigg Boss’ ਦੇ ਸੀਜ਼ਨ 15 ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ, ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਸ਼ੋਅ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸਲਮਾਨ ਖ਼ਾਨ ਦਾ ਇਹ ਰਿਐਲਿਟੀ ਸ਼ੋਅ ਇਸ ਵਾਰ 3 ਜਾਂ 4 ਮਹੀਨਿਆਂ ਦਾ ਨਹੀਂ ਸਗੋ 6 ਮਹੀਨੇ ਰਹਿਣ ਵਾਲਾ ਹੈ।

ਮਿਲੀ ਜਾਣਕਾਰੀ ਅਨੁਸਾਰ ‘Bigg Boss 15’ ਦੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਇਸ ਵਾਰ ਇਹ ਰਿਐਲਿਟੀ ਸ਼ੋਅ 6 ਮਹੀਨੇ ਤੱਕ ਪ੍ਰਸਾਰਿਤ ਹੋਵੇਗਾ। ਮੇਕਰਜ਼ ਨੇ ਇਹ ਫ਼ੈਸਲਾ ਓਟੀਟੀ ਪਲੇਟਫਾਰਮ ‘ਤੇ ਦਰਸ਼ਕਾਂ ਦੀ ਵਧਦੀ ਰੁਚੀ ਨੂੰ ਦੇਖਦੇ ਹੋਏ ਲਿਆ ਹੈ। ਸੂਤਰਾਂ ਅਨੁਸਾਰ ਮੇਕਰਜ਼ ਸ਼ੁਰੂਆਤ ‘ਚ ‘Bigg Boss 15’ ਨੂੰ ਓਟੀਟੀ ਪਲੇਟਫਾਰਮ ‘ਤੇ ਲਾਂਚ ਕਰਨਗੇ।

Share this Article
Leave a comment