ਏਅਰਪੋਰਟ ‘ਤੇ ਇਕੱਠੇ ਨਜ਼ਰ ਆਏ ਪਰਿਨੀਤੀ ਤੇ ਰਾਘਵ ਚੱਢਾ, ਜਲਦ ਹੋਵੇਗਾ ਰੋਕਾ!

Prabhjot Kaur
3 Min Read

ਨਿਊਜ਼ ਡੈਸਕ: ਪਰਿਨੀਤੀ ਚੋਪੜਾ ਅਤੇ ਰਾਘਵ ਪਿਛਲੇ ਕੁਝ ਦਿਨਾਂ ਤੋਂ ਹਰ ਪਾਸੇ ਇਕੱਠੇ ਨਜ਼ਰ ਆ ਰਹੇ ਹਨ ਅਤੇ ਚਰਚਾਵਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਖ਼ਬਰਾਂ ਇਹ ਵੀ ਹਨ ਕਿ ਪਰਿਨੀਤੀ ਅਤੇ ਰਾਘਵ ਚੱਢਾ ਦਾ ਰੋਕਾ ਹੋਣ ਵਾਲਾ ਹੈ, ਜਿਸ ਦੀਆਂ ਗੁਪਤ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਪਰਿਨੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ 29 ਮਾਰਚ ਦੀ ਰਾਤ ਨੂੰ ਦਿੱਲੀ ਏਅਰਪੋਰਟ ‘ਤੇ ਇਕੱਠੇ ਦੇਖਿਆ ਗਿਆ ਸੀ।

ਜਿਵੇਂ ਹੀ ਪਾਪਰਾਜ਼ੀ ਦੀ ਨਜ਼ਰ ਉਨ੍ਹਾਂ ‘ਤੇ ਪਈ, ਪਰਿਨੀਤੀ ਚੋਪੜਾ ਤੁਰੰਤ ਕਾਰ ਵੱਲ ਭੱਜੀ ਅਤੇ ਉਸ ‘ਚ ਬੈਠ ਗਈ। ਰਾਘਵ ਚੱਢਾ ਵੀ ਉਸ ਦੇ ਨਾਲ ਸੀ ਅਤੇ ਉਹ ਵੀ ਤੇਜ਼ੀ ਨਾਲ ਕਾਰ ਵਿੱਚ ਬੈਠ ਗਏ। ਪਰਿਨੀਤੀ ਨੇ ਇਸ ਦੌਰਾਨ ਕਾਲੇ ਰੰਗ ਦੀ ਡਰੈੱਸ ਪਾਹਿਨੀ ਹੋਈ ਸੀ।

ਦੱਸਣਯੋਗ ਹੈ ਕਿ ਜਦੋਂ ਹਾਲ ਹੀ ‘ਚ ਰਾਘਵ ਚੱਢਾ ਨੂੰ ਪਰਿਨੀਤੀ ਨਾਲ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਟਾਲ ਦਿੱਤਾ। ਉੱਥੇ ਹੀ ਦੂਜੇ ਪਾਸੇ ਪਰਿਨੀਤੀ ਨੇ ਵਿਆਹ ਦੇ ਸਵਾਲ ‘ਤੇ ਹੀ ਸਿਰਫ ਮੁਸਕਰਾਹਟ ਦਿੱਤੀ ਤੇ ਚਲੇ ਗਈ। ਦੋਵਾਂ ਨੇ ਆਪਣੇ ਰਿਸ਼ਤੇ ਜਾਂ ਵਿਆਹ ਦੀ ਗੱਲ ਤੋਂ ਨਾਂ ਤਾਂ ਇਨਕਾਰ ਕੀਤਾ ਅਤੇ ਨਾਂ ਹੀ ਸਵੀਕਾਰ ਕੀਤਾ।

 

- Advertisement -
View this post on Instagram

 

A post shared by @varindertchawla

ਇਹਨਾਂ ਸਭ ਚਰਚਾਵਾਂ ਵਿਚਾਲੇ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਆਪਣੇ ਟਵੀਟ ਰਾਹੀਂ ਦੋਵਾਂ ਨੂੰ ਮੁਬਾਰਕਬਾਦ ਵੀ ਦਿੱਤੀ, ਜਿਸ ਕਾਰਨ ਦੋਵਾਂ ਦੇ ਰਿਸ਼ਤੇ ਦੀ ਚਰਚਾ ਨੂੰ ਹੋਰ ਹਵਾ ਮਿਲ ਗਈ ਸੀ। ਆਮ ਆਦਮੀ ਪਾਰਟੀ ਦੇ ਐਮਪੀ ਨੇ ਪਰਿਨੀਤੀ ਨੂੰ ਵਧਾਈ ਦਿੱਤੀ ਅਤੇ ਰਾਘਵ ਚੱਢਾ ਤੇ ਪਰਿਨੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ ‘ਤੇ ਹਾਲੇ ਤੱਕ ਚੁੱਪੀ ਧਾਰੀ ਹੋਈ ਹੈ।

ਖਬਰਾਂ ਮੁਤਾਬਕ ਪਰਿਨੀਤੀ ਅਤੇ ਰਾਘਵ ਚੱਢਾ ਲੰਬੇ ਸਮੇਂ ਤੋਂ ਦੋਸਤ ਹਨ। ਦੋਹਾਂ ਨੇ ਲੰਦਨ ਸਕੂਲ ਆਫ ਇਕਨਾਮਿਕਸ ਤੋਂ ਇਕੱਠੇ ਪੜ੍ਹਾਈ ਕੀਤੀ ਹੈ। ਐਨਾ ਹੀ ਨਹੀਂ ਦੋਵੇਂ ਇੱਕ ਦੂਜੇ ਨੂੰ ਇੰਸਟਾਗ੍ਰਾਮ ‘ਤੇ ਵੀ ਫਾਲੋ ਕਰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment