ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਪੱਤਰਕਾਰ ਵੱਲੋਂ ਖਾਲਿਸਤਾਨ ਸਬੰਧੀ ਪੁਛੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਮੈਂ ਤਾਂ ਨਹੀਂ ਚਾਹੁੰਦਾ ਖਾਲਿਸਤਾਨ।
ਕੈਪਟਨ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ‘ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ’ ਦੇ ਬਿਆਨ ‘ਤੇ ਕਿਹਾ ਕਿ ਉਹ ਖ਼ਾਲਿਸਤਾਨ ਨਹੀਂ ਚਾਹੁੰਦੇ। ਉਨ੍ਹਾਂ ਨੇ ਕਿਹਾ ਸਭ ਦੀ ਆਪਣੀ ਆਪਣੀ ਰਾਏ ਹੁੰਦੀ ਹੈ। ਉਨ੍ਹਾਂ ਕਿਹਾ ਸਾਡਾ ਸਿੱਖ ਭਾਈਚਾਰਾ ਦੇਸ਼ ਦੇ ਨਾਲ ਹੈ ਤੇ ਇਸ ਦੀ ਸੁਰੱਖਿਆ ਲਈ ਸ਼ਹੀਦੀ ਦੇ ਰਿਹਾ ਹੈ, ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਹੈ ਅਜਿਹਾ ਸਿਰਫ ਪੰਨੂ ਵਰਗੇ ਲੋਕ ਹੀ ਚਾਹੁੰਦੇ ਹਨ। ਪੰਨੂ ਹੁਣ ਸ਼ਰੇਆਮ ਅੱਤਵਾਦ ‘ਚ ਸ਼ਾਮਲ ਹੋ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੱਥੇ ਰੈਫਰੈਂਡਮ 2020 ਕੰਮ ਨਹੀਂ ਕਰਨ ਵਾਲਾ, ਮੈਂ ਪਨੂੰ ਕਿਹਾ ਹੈ ਕਿ ਤੂੰ ਪੰਜਾਬ ‘ਚ ਵੜ ਕੇ ਦੇਖ ਤੈਨੂੰ ਅਸੀ ਸਿੱਧਾ ਕਰਾਂਗੇ। ਉਹ ਜੋ ਮਰਜ਼ੀ ਕਰੇ ਉਸਦਾ ਅਸਰ ਇੱਥੇ ਨਹੀਂ ਪਵੇਗਾ।