ਕੈਪੀਟਲ ਕੰਪਲੈਕਸ ਹਿੰਸਾ ‘ਚ ਸ਼ਾਮਲ ਮੁਲਜ਼ਮ ਨੂੰ ਮਿਲੀ 14 ਸਾਲ ਦੀ ਸਜ਼ਾ

Prabhjot Kaur
3 Min Read

ਵਾਸ਼ਿੰਗਟਨ: ਸਾਲ 2021 ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਵਲੋਂ ਕੈਪੀਟਲ ਕੰਪਲੈਕਸ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ ਗਈ ਸੀ। ਇੱਸ ਦੌਰਾਨ ਲੋਕਾਂ ਤੇ ਪੁਲਿਸ ਅਧਿਕਾਰੀਆਂ ਵਿਚਾਲੇ ਕਈ ਹਿੰਸਕ ਝੜਪਾਂ ਵੀ ਹੋਈਆਂ। ਇਸ ਘਟਨਾ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਹਨਾਂ ‘ਚ ਸ਼ਾਮਲ ਇੱਕ ਵਿਅਕਤੀ ਨੂੰ ਸਭ ਤੋਂ ਲੰਬੀ ਸਜ਼ਾ ਸੁਣਾਈ ਗਈ ਹੈ।

ਕੈਪੀਟਲ ਕੰਪਲੈਕਸ ਹਿੰਸਾ ਦੌਰਾਨ ਪੁਲਿਸ ਨੇ ਪੈਨਸਿਲਵੇਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਵਿਅਕਤੀ ਨੇ ਇੱਕ ਘਟਨਾ ਦੌਰਾਨ ਪੁਲਿਸ ‘ਤੇ ਮਿਰਚ ਸਪਰੇਅ ਦੀ ਵਰਤੋਂ ਕੀਤੀ ਸੀ ਤੇ ਹੁਣ ਉਸਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਸ ਹਿੰਸਾ ‘ਚ ਦੋਸ਼ੀ ਠਹਿਰਾਏ ਗਏ ਕਿਸੇ ਵੀ ਵਿਅਕਤੀ ਨੂੰ ਦਿੱਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਲੰਬੀ ਕੈਦ ਦੀ ਸਜ਼ਾ ਹੈ। ਪੀਟਰ ਜੇ ਸ਼ਵਾਰਟਜ਼ ਨਾਮ ਦੇ ਦੋਸ਼ੀ ਨੇ 6 ਜਨਵਰੀ ਨੂੰ ਕੈਪੀਟਲ ਵਿੱਚ ਹੋਏ ਦੰਗਿਆਂ ਵਿੱਚ ਕਾਫੀ ਹੰਗਾਮਾ ਮਚਾਇਆ ਸੀ। ਉਸ ਨੂੰ ਪਿਛਲੇ ਸਾਲ ਦਸੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸੰਘੀ ਅਦਾਲਤ ‘ਚ ਉਸ ਦੇ ਜੁਰਮ ਸਾਬਤ ਹੋ ਗਏ ਸਨ। ਸਬੂਤਾਂ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕੈਪੀਟਲ ਦੇ ਹੇਠਲੇ ਪੱਛਮ ਵਾਲੇ ਪਾਸੇ ਮੌਜੂਦ ਸੀ, ਉਸ ਨੇ ਉੱਥੇ ਕਾਫੀ ਹੰਗਾਮਾ ਮਚਾਇਆ। ਮੁਲਜ਼ਮ ਨੇ ਪਹਿਲਾਂ ਪੁਲਿਸ ‘ਤੇ ਕੁਰਸੀਆਂ ਸੁੱਟੀਆਂ ਤੇ ਉਸ ਨੇ ਪੁਲਿਸ ‘ਤੇ ਮਿਰਚ ਦੀ ਸਪਰੇਅ ਛਿੜਕ ਦਿੱਤੀ। ਇਸ ਦੇ ਨਾਲ ਹੀ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਪੁਲਿਸ ‘ਤੇ ਛਿੜਕਣ ਲਈ ਇਹ ਸਪਰੇਆਂ ਭੀੜ ਨੂੰ ਸੌਂਪ ਦਿੱਤੀਆਂ ਸਨ।

ਸ਼ਵਾਰਟਜ਼ ਦੀ ਪਤਨੀ ਸ਼ੈਲੀ ਸਟਾਲਿੰਗਜ਼ ਨੂੰ ਪਿਛਲੇ ਮਹੀਨੇ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸ਼ਵਾਰਟਜ਼ ਨੂੰ ਹਮਲੇ ਦੇ ਚਾਰ ਮਾਮਲਿਆਂ ਲਈ ਦੋਸ਼ੀ ਪਾਇਆ ਗਿਆ ਸੀ। ਪੁਲਿਸ ਨੇ ਉਸ ਕੋਲੋਂ ਖਤਰਨਾਕ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਉਸ ‘ਤੇ ਵੱਖ-ਵੱਖ ਅਪਰਾਧਾਂ ‘ਚ ਸ਼ਾਮਲ ਹੋਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਇਹਨਾਂ ਅਪਰਾਧਾਂ ਵਿੱਚ ਅਧਿਕਾਰਤ ਕਾਰਵਾਈਆਂ ਵਿੱਚ ਰੁਕਾਵਟ ਪਾਉਣਾ, ਖਤਰਨਾਕ ਹਥਿਆਰਾਂ ਨਾਲ ਕਿਸੇ ਪਾਬੰਦੀਸ਼ੁਦਾ ਇਮਾਰਤ ਵਿੱਚ ਦਾਖਲ ਹੋਣਾ ਅਤੇ ਪਾਬੰਦੀਸ਼ੁਦਾ ਇਮਾਰਤ ਵਿੱਚ ਹਿੰਸਾ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment