ਸਰੀ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸਰੀ ‘ਚ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਤੇ ਫਰਾਰ ਹੋ ਗਏ। ਗੋਲੀਬਾਰੀ ਦੀ ਵਾਰਦਾਤ ਸੁੱਖ ਹੇਅਰ ਐਂਡ ਬਿਊਟੀ ਸੈਲੂਨ ਵਿਖੇ ਵਾਪਰੀ ਜਿਸ ਦੇ ਆਲੇ-ਦੁਆਲੇ ਸਾਰੀਆਂ ਦੁਕਾਨਾਂ ਭਾਰਤੀ ਭਾਈਚਾਰੇ ਨਾਲ ਸਬੰਧਤ ਹਨ।
ਸਰੀ ਆਰ.ਸੀ.ਐਮ.ਪੀ. ਨੇ ਇਸ ਸਬੰਧੀਿ ਜਾਣਕਾਰੀ ਦਿੰਦੇ ਦੱਸਿਆ ਕਿ ਸਰੀ ਦੇ 72ਵੇਂ ਐਵੇਨਿਊ ਵਿਖੇ ਸਥਿਤ ਦੁਕਾਨ ’ਤੇ 4 ਅਗਸਤ ਦੀ ਰਾਤ ਤਕਰੀਬਨ 11 ਵਜੇ ਗੋਲੀਆਂ ਚੱਲੀਆਂ। ਖੁਸ਼ਕਿਸਮਤੀ ਨਾਲ ਵਾਰਦਾਤ ਵੇਲੇ ਦੁਕਾਨ ਵਿਚ ਕੋਈ ਮੌਜੂਦ ਨਹੀਂ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ।
ਮੌਕੇ ‘ਤੇ ਪਹੁੰਚੇ ਪੁਲਿਸ ਅਫਸਰਾਂ ਨੇ ਦੇਖਿਆ ਕਿ ਗੋਲੀਆਂ ਕਾਰਨ ਸੈਲੂਨ ਦੇ ਬਾਹਰ ਗੋਲੀਆਂ ਦੇ ਨਿਸ਼ਾਨ ਸਨ। ਹਮਲਾਵਰਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੈਦਲ ਜਾ ਰਹੇ ਦੋ ਜਣਿਆਂ ਵਿਚੋਂ ਇਕ ਨੇ ਸੁੱਖ ਹੇਅਰ ਐਂਡ ਬਿਊਟੀ ਸੈਲੂਨ ਦੇ ਬਹਰ ਰੁਕ ਦੇ ਗੋਲੀਆਂ ਚਲਾਈਆਂ ਅਤੇ ਇਸ ਮਗਰੋਂ ਦੋਵੇਂ ਜਣੇ ਫਰਾਰ ਹੋ ਗਏ। ਫਿਲਹਾਲ ਵਾਰਦਾਤ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।