ਕੈਨੇਡਾ ਵਾਲਿਆਂ ਨੂੰ ਮਿਲੇਗੀ ਕੁਝ ਰਾਹਤ, ਘਟੀ ਮਹਿੰਗਾਈ ਦਰ

Rajneet Kaur
1 Min Read

ਟੋਰਾਂਟੋ: ਸਟੇਟੇਸਟਿਕਸ ਕੈਨੇਡਾ ਦੇ ਤਾਜ਼ਾ ਜਾਰੀ ਅੰਕੜਿਆਂ ਅਨੁਸਾਰ ਬੀਤੇ ਮਹੀਨੇ ਲਗਾਤਾਰ ਵੱਧ ਰਹੀ ਮਹਿੰਗਾਈ ਦਰ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਮਹਿੰਗਾਈ ਨੇ ਫਰਵਰੀ ਵਿੱਚ ਉਮੀਦ ਨਾਲੋਂ ਤੇਜ਼ੀ ਨਾਲ ਗਿਰਾਵਟ ਕਰਕੇ ਅਰਥਸ਼ਾਸਤਰੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਕੰਜਿਊਮਰ ਪ੍ਰਾਈਸ ਇੰਡੈਕਸ ਬੀਤੀ ਫਰਵਰੀ ਵਿੱਚ 5.2% ‘ਤੇ ਰਿਹਾ ਹੈ, ਜੋ ਅਨੁਮਾਨਿਤ ਮਹਿੰਗਾਈ ਦਰ ਤੋਂ ਕਾਫੀ ਹੇਠਾਂ ਹੈ। ਜਨਵਰੀ ਵਿੱਚ ਮਹਿੰਗਾਈ ਦਰ 5.9% ਰਹੀ ਸੀ। ਬੈਂਕ ਆਫ ਕੈਨੇਡਾ ਵਲੋਂ ਮਹਿੰਗਾਈ ਦਰ ਨੂੰ ਕਾਬੂ ਕਰਨ ਲਈ ਬੀਤੇ ਕਈ ਮਹੀਨਿਆਂ ਤੋਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਸੀ ਤੇ ਅਜੇ ਵੀ ਬੈਂਕ ਆਫ ਕੈਨੇਡਾ ਵਿਆਜ ਦਰਾਂ ਨੂੰ ਕਾਬੂ ਵਿੱਚ ਲਿਆਉਣ ਲਈ ਕਾਰਜਸ਼ੀਲ ਹੈ, ਜਿਸਦਾ ਫਾਇਦਾ ਕੈਨੇਡਾ ਵਾਸੀਆਂ ਨੂੰ ਨਜਦੀਕੀ ਭੀਵੱਖ ਮਿਲੇਗਾ।ਸਟੈਟਿਸਟਿਕਸ ਕੈਨੇਡਾ ਨੇ ਕਿਹਾ, 21 ਮਾਰਚ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਨੇ ਵਿਸ਼ਲੇਸ਼ਕ ਦੇ 5.4 ਫੀਸਦੀ ਦੇ ਅਨੁਮਾਨ ਨੂੰ ਮਾਤ ਦਿੱਤੀ ਅਤੇ ਅਪ੍ਰੈਲ 2020 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment