ਮਿਆਂਮਾਰ ਦੇ ਲੋਕਾਂ ਦੀ ਲੋਕਤੰਤਰੀ ਬਹਾਲੀ ਲਈ ਕੀਤੇ ਯਤਨਾਂ ਦੇ ਸਮਰਥਨ ‘ਚ ਅਮਰੀਕਾ, ਮੁਅੱਤਲ ਕੀਤਾ ਵਪਾਰਕ ਸਮਝੌਤਾ

TeamGlobalPunjab
1 Min Read

ਵਾਸ਼ਿਗਟਨ : – ਅਮਰੀਕਾ ਨੇ ਮਿਆਂਮਾਰ ‘ਚ ਜਮਹੂਰੀ ਸਰਕਾਰ ਦੀ ਬਹਾਲੀ ਤੱਕ ਦੱਖਣ-ਪੂਰਬੀ ਏਸ਼ੀਆਈ ਦੇਸ਼ ਨਾਲ ਵਪਾਰਕ ਸਮਝੌਤੇ ਨੂੰ ਬੀਤੇ ਸੋਮਵਾਰ ਮੁਅੱਤਲ ਕਰ ਦਿੱਤਾ ਹੈ। ਇਹ ਫ਼ੈਸਲਾ 1 ਫਰਵਰੀ ਨੂੰ ਮਿਆਂਮਾਰ ‘ਚ ਫੌਜੀ ਤਖ਼ਤਾ ਪਲਟ ਤੋਂ ਬਾਅਦ ਪ੍ਰਦਰਸ਼ਨਕਾਰੀਆਂ ‘ਤੇ ਹੋਈ ਹਿੰਸਕ ਕੁੱਟਮਾਰ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ।

 ਦੱਸ ਦਈਏ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਟਾਇ ਨੇ ਇਕ ਬਿਆਨ ‘ਚ ਕਿਹਾ ਕਿ ਅਮਰੀਕਾ ਮਿਆਂਮਾਰ ਦੇ ਲੋਕਾਂ ਦੀ ਲੋਕਤੰਤਰੀ ਬਹਾਲੀ ਲਈ ਕੀਤੇ ਗਏ ਯਤਨਾਂ ਦਾ ਸਮਰਥਨ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁੱਰਖਿਆ ਬਲਾਂ ਵੱਲੋਂ ਆਮ ਨਾਗਰਿਕਾਂ ਖ਼ਿਲਾਫ਼ ਕੀਤੀ ਗਈ ਹਿੰਸਕ ਕਾਰਵਾਈਆਂ ਦੀ ਅਮਰੀਕਾ ਪੁਰਜ਼ੋਰ ਨਿਖੇਧੀ ਕਰਦਾ ਹੈ।

 ਕੈਥਰੀਨ ਟਾਇ ਦੇ ਦਫ਼ਤਰ ਤੋਂ ਬਿਆਨ ‘ਚ ਕਿਹਾ ਗਿਆ ਹੈ ਕਿ ਅਮਰੀਕਾ ਵਪਾਰ ਤੇ ਨਿਵੇਸ਼ ਫਰੇਮਵਰਕ ਸਮਝੌਤਾ 2013 ਦੇ ਤਹਿਤ ਮਿਆਂਮਾਰ ਨਾਲ ਕੀਤੇ ਗਏ ਸਾਰੇ ਵਪਾਰਕ ਸਮਝੌਤਿਆਂ ਨੂੰ ਤੁਰੰਤ ਮੁਅੱਤਲ ਕਰਦਾ ਹੈ।

TAGGED: , ,
Share this Article
Leave a comment