ਭਾਰਤੀ ਮੂਲ ਦੀ ਔਰਤ ਏਅਰ ਕੈਨੇਡਾ ਖਿਲਾਫ਼ ਦਾਇਰ ਕਰੇਗੀ ਮੁਕੱਦਮਾ, ਪਿਤਾ ਦੀ ਹੋਈ ਮੌਤ

Rajneet Kaur
5 Min Read

ਨਿਊਜ਼ ਡੈਸਕ: ਭਾਰਤੀ ਮੂਲ ਦੀ ਕੈਨੇਡੀਅਨ ਔਰਤ ਨੇ ਏਅਰ ਕੈਨੇਡਾ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ । ਜਿਸ ਦੇ ਨਤੀਜੇ ਵਜੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਜਿੰਨ੍ਹਾਂ ਦੀ ਉਮਰ 83 ਸਾਲ ਦੀ ਸੀ। ਭਾਰਤੀ ਮੂਲ ਦੀ ਸ਼ਾਨੂੰ ਪਾਂਡੇ ਆਪਣੇ ਪਿਤਾ ਦੀ ਪਰਮਾਨੈਂਟ ਰੈਜ਼ੀਡੈਂਸੀ ਹੋਣ ‘ਤੇ ਉਹਨਾਂ ਦੇ ਕੈਨੇਡਾ ਪਹੁੰਚਣ ਦੀ ਉਮੀਦ ਵਿੱਚ ਸੀ ਪਰ ਸ਼ਾਨੂੰ ਦੇ ਪਿਤਾ ਹਰੀਸ਼ ਪੰਤ ਦੀ ਜ਼ਿੰਦਗੀ ਦੀ ਇਹ ਆਖਰੀ ਉਡਾਣ ਸਾਬਿਤ ਹੋਈ ਹਰੀਸ਼ ਪੰਤ ਨੇ ਏਅਰ ਕੈਨੇਡਾ ਦੀ AC051 ਉਡਾਣ ਦਿੱਲੀ ਤੋਂ ਲਈ ਅਤੇ ਕੁਝ ਘੰਟੇ ਬਾਅਦ ਪੰਤ ਨੂੰ ਛਾਤੀ , ਪਿੱਠ ਵਿੱਚ ਦਰਦ ਅਤੇ ਉਲਟੀਆਂ ਸ਼ੁਰੂ ਹੋ ਗਈਆਂ ।  ਉਸ ਸਮੇਂ ਇਹ ਉਡਾਣ ਯੂਰਪ ਵਿੱਚ ਸੀ ਅਤੇ ਸ਼ਾਨੂੰ ਪਾਂਡੇ ਨੇ ਜਹਾਜ਼ ਨੂੰ ਲੈਂਡ ਕਰਨ ਦੀ ਬੇਨਤੀ ਕੀਤੀ ਤਾਂ ਜੋ ਉਸਦੇ ਪਿਤਾ ਨੂੰ ਡਾਕਟਰੀ ਸਹਾਇਤਾ ਮਿਲ ਸਕੇ

ਪਾਂਡੇ ਨੇ ਕਿਹਾ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਿਤਾ ਦੀ ਸਿਹਤ ਵਿਗੜਦੀ ਰਹੀ ਅਤੇ ਜਹਾਜ਼ ਦੇ ਅਮਲੇ ਨੇ ਲੈਂਡ ਕਰਨ ਦੀ ਬਜਾਏ ਆਪਣਾ ਸਫ਼ਰ ਜਾਰੀ ਰੱਖਿਆਮੌਂਟਰੀਅਲ ਵਿੱਚ ਉਤਰਨ ਤੋਂ ਬਾਅਦ , ਪੰਤ ਨੂੰ ਡਾਕਟਰੀ ਸਹਾਇਤਾ ਮਿਲੀ ਪਰ ਉਸਦੀ ਜਾਨ ਨੂੰ ਬਚਾਇਆ ਨਾ ਜਾ ਸਕਿਆ

ਇੱਕ ਈਮੇਲ ਵਿੱਚ, ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਲਿਖਿਆ ਕਿ ਏਅਰ ਕੈਨੇਡਾ ਪੰਤ ਦੇ ਪਰਿਵਾਰ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ, ਪਰ ਨਾਲ ਹੀ ਪੰਤ ਦੀ ਮੌਤ ਲਈ ਜਿੰਮੇਵਾਰ ਹੋਣ ਦੇ ਦਾਅਵੇ ਨੂੰ ਸਪੱਸ਼ਟ ਰੂਪ ਵਿੱਚ ਰੱਦ ਕੀਤਾ ਹੈ। ਫਿਟਜ਼ਪੈਟ੍ਰਿਕ ਦਾ ਕਹਿਣਾ ਹੈ ਕਿ ਚਾਲਕ ਦਲ ਨੇ ਔਨਬੋਰਡ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਪ੍ਰਕਿਰਿਆਵਾਂ ਦਾ ਸਹੀ ਢੰਗ ਨਾਲ ਪਾਲਣ ਕੀਤਾ ਹਾਲਾਂਕਿ ਪ੍ਰਕਿਰਿਆ ਬਾਰੇ ਦੱਸਣ ਤੋਂ ਫਿਟਜ਼ਪੈਟ੍ਰਿਕ ਨੇ ਇਨਕਾਰ ਕਰ ਦਿੱਤਾ।ਫਿਟਜ਼ਪੈਟ੍ਰਿਕ ਨੇ ਇਹ ਵੀ ਕਿਹਾ ਕਿ ਘਟਨਾ ਦੇ ਸਮੇਂ ਅਤੇ ਸਥਿਤੀ ਨੂੰ ਕਿਵੇਂ ਨਜਿੱਠਿਆ ਗਿਆ ਸੀ , ਦੇ ਸਬੰਧ ਵਿੱਚ ਚਾਲਕ ਦਲ ਦੀਆਂ ਰਿਪੋਰਟਾਂ ਪਰਿਵਾਰ ਤੋਂ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਵੱਖਰੀਆਂ ਹਨ।

ਸ਼ਾਨੂੰ ਪਾਂਡੇ ਨੇ ਦਸਿਆ ਕਿ ਪਿਤਾ ਹਰੀਸ਼ ਪੰਤ ਦਿੱਲੀ ਤੋਂ ਉਡਾਣ ਵਿੱਚ ਚੜਨ ਸਮੇਂ ਬਿਲਕੁਲ ਠੀਕ ਸਨ।ਉਸਨੇ ਕਿਹਾ ਕਿ ਉਸਦੇ ਪਿਤਾ 7 ਘੰਟਿਆਂ ਬਾਅਦ ਅਛਾਨਕ ਨੀਂਦ ਤੋਂ ਉਠੇ ਅਤੇ ਛਾਤੀ ‘ਚ ਦਰਦ ਹੋਣ ਦੀ ਗੱਲ ਆਖੀ ।ਸ਼ਾਨੂੰ ਪਾਂਡੇ ਤੁਰੰਤ ਚਾਲਕ ਦਲ ਦੇ ਮੈਂਬਰਾਂ ਦਾ ਧਿਆਨ ਖਿੱਚਣ ਲਈ ਦੌੜੀ। ਜਦੋਂ ਉਹ ਆਪਣੀ ਸੀਟ ‘ਤੇ ਵਾਪਸ ਆਈ ਤਾਂ ਦੇਖਿਆ ਕਿ ਪੰਤ ਦਾ ਚਿਹਰਾ ਇਕ ਪਾਸੇ ਝੁਕ ਗਿਆ ਸੀ ਅਤੇ ਬਹੁਤ ਕਮਜ਼ੋਰ ਮਹਿਸੂਸ ਕਰ ਰਹੇ ਸਨ।ਪਾਂਡੇ ਨੇ ਮੁੱਖ ਫਲਾਈਟ ਅਟੈਂਡੈਂਟ ਨੂੰ ਜਹਾਜ਼ ਨੂੰ ਕਿਸੇ ਨੇੜਲੇ ਸ਼ਹਿਰ ਵੱਲ ਮੁੜਨ ਲਈ ਕਿਹਾ ਤਾਂ ਜੋ ਪੰਤ ਨੂੰ ਡਾਕਟਰੀ ਸਹਾਇਤਾ ਮਿਲ ਸਕੇ। ਪੰਤ ਅਤੇ ਉਸਦੀ ਧੀ ਨੂੰ ਬਿਜ਼ਨਸ ਕਲਾਸ ਵਿੱਚ ਭੇਜ ਦਿੱਤਾ ਗਿਆ ਤਾਂ ਜੋ ਉਹ ਸਿੱਧਾ ਲੇਟ ਸਕੇ।

- Advertisement -

ਫਿਟਜ਼ਪੈਟ੍ਰਿਕ ਦਾ ਕਹਿਣਾ ਹੈ ਕਿ ਚਾਲਕ ਦਲ ਨੇ ਜ਼ਹਾਜ ਵਿੱਚ ਡਾਕਟਰੀ ਸਿਖਲਾਈ ਵਾਲੇ ਯਾਤਰੀ ਹੋਣ ‘ਤੇ ਸਾਹਮਣੇ ਆਉਣ ਦੀ ਅਪੀਲ ਕੀਤੀ ਪਰ ਕੋਈ ਅੱਗੇ ਨਹੀਂ ਆਇਆ। ਕੰਪਨੀ ਅਨੁਸਾਰ ਇਸ ਦੌਰਾਨ ਪਾਇਲਟ ਨੇ 80 ਤੋਂ ਵੱਧ ਏਅਰਲਾਈਨਾਂ ਦੁਆਰਾ ਵਰਤੀ ਜਾਂਦੀ ਇੱਕ ਮੈਡੀਕਲ ਕੰਪਨੀ ਮੇਡਏਅਰ ਨਾਲ ਗੱਲ ਕੀਤੀ ।

ਏਅਰ ਕੈਨੇਡਾ ‘ਤੇ ਇਨ-ਫਲਾਈਟ ਮੈਡੀਕਲ ਐਮਰਜੈਂਸੀ ਦੇ ਮਾਮਲੇ ਵਿੱਚ, ਮੁੱਖ ਫਲਾਈਟ ਅਟੈਂਡੈਂਟ ਇੱਕ ਚੈਕਲਿਸਟ ਭਰ ਕੇ ਦਿੰਦਾ ਹੈ ਜੋ ਪਾਇਲਟ ਨੂੰ ਦਿੱਤੀ ਜਾਂਦੀ ਹੈ, ਜੋ ਫਿਰ ਇੱਕ ਮੇਡਏਅਰ ਦੇ ਡਾਕਟਰ ਨਾਲ ਕੇਸ ਬਾਰੇ ਚਰਚਾ ਕਰਦਾ ਹੈ। ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਪੰਤ ਦੇ ਮਾਮਲੇ ਵਿੱਚ ਚੈੱਕਲਿਸਟ ਵਿਚਲੀ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਸ਼ਾਨੂੰ ਪਾਂਡੇ ਦਾ ਕਹਿਣਾ ਹੈ ਕਿ ਉਸ ਨੂੰ ਯਾਦ ਨਹੀਂ ਕਿ ਉਸਨੇ ਕਿਸੇ ਨੂੰ ਆਪਣੇ ਪਿਤਾ ਬਾਰੇ ਫ਼ਾਰਮ ਭਰਦਿਆਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਡਾਕਟਰੀ ਮਾਹਿਰ ਕਿਸੇ ਜਹਾਜ਼ ਨੂੰ ਮੋੜਨ ਦੀ ਸਿਫਾਰਸ਼ ਕਰਦੇ ਹਨ, ਤਾਂ ਏਅਰ ਕੈਨੇਡਾ ਅਜਿਹਾ ਬਿਨਾਂ ਝਿਜਕ ਕਰੇਗਾ ਅਤੇ ਅਜਿਹਾ ਸਾਲ ਵਿੱਚ ਲਗਭਗ 40 ਵਾਰ ਹੁੰਦਾ ਹੈ।

ਪਰ ਹੁਣ  ਸ਼ਾਨੂੰ ਪਾਂਡੇ ਦਾ ਕਹਿਣਾ ਹੈ ਕਿ ਉਹ ਵੀ ਨਿਆਂ ਲਈ ਲੜਨਾ ਚਾਹੁੰਦੀ ਹੈ ਅਤੇ ਪਰਿਵਾਰ ਏਅਰ ਕੈਨੇਡਾ ਖਿਲਾਫ ਮੁਕੱਦਮਾ ਚਲਾਏਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment