ਟੋਰਾਂਟੋ ਦੇ 40 ਫੀਸਦੀ ਯੋਗ ਵਾਸੀਆਂ ਦੀ ਹੁਣ ਤੱਕ ਹੋ ਚੁੱਕੀ ਹੈ ਕੋਵਿਡ-19 ਵੈਕਸੀਨੇਸ਼ਨ : ਸਿਟੀ ਆਫ ਟੋਰਾਂਟੋ

TeamGlobalPunjab
1 Min Read

ਓਟਾਵਾ: ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਟੋਰਾਂਟੋ ਦੇ 40 ਫੀਸਦੀ ਯੋਗ ਵਾਸੀਆਂ ਦੀ ਹੁਣ ਤੱਕ ਕੋਵਿਡ-19 ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ।

ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਸਿਟੀ ਨੇ ਆਖਿਆ ਕਿ ਟੋਰਾਂਟੋ ਦੇ ਯੋਗ ਗਰੁੱਪਜ਼ ਵਿੱਚੋਂ 1,016,400 ਲੋਕਾਂ ਨੂੰ ਵੈਕਸੀਨ ਦੀ ਘੱਟੋ ਘੱਟ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਸਿਟੀ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਵਿੱਚ 20 ਫੀਸਦੀ ਦੇ ਨੇੜੇ ਤੇੜੇ ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਸਿਟੀ ਦੇ ਹੋਰਨਾਂ ਵੈਕਸੀਨ ਭਾਈਵਾਲਾਂ ਵੱਲੋਂ 80 ਫੀਸਦੀ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ।ਸਿਟੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਥਿਤ ਹੌਟ ਸਪੌਟ ਪੋਸਟਲ ਕੋਡਜ਼ ਏਰੀਆ ਵਿੱਚ ਰਹਿਣ ਵਾਲੇ ਬਾਲਗਾਂ ਵਿੱਚੋਂ ਬਹੁਤਿਆਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਿਆ ਹੈ। ਸਟਰੈਟੇਜੀ ਮੁਤਾਬਕ ਹਾਈ ਰਿਸਕ 13 ਪੋਸਟਲ ਕੋਡਜ਼ ਇਲਾਕਿਆਂ ਵਿੱਚ 36·6 ਫੀਸਦੀ ਬਾਲਗਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।

ਮੇਅਰ ਜੌਹਨ ਟੋਰੀ ਨੇ ਆਖਿਆ ਕਿ ਇਹ ਕਾਫੀ ਚੰਗੀ ਖਬਰ ਹੈ ਤੇ ਹੁਣ ਅਸੀਂ ਬਹੁ ਗਿਣਤੀ ਟੋਰਾਂਟੋ ਵਾਸੀਆਂ ਨੂੰ ਵੈਕਸੀਨੇਟ ਕਰਨ ਵੱਲ ਵੱਧ ਰਹੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਉਦੋਂ ਤੱਕ ਸਾਹ ਨਹੀਂ ਲਵਾਂਗੇ ਜਦੋਂ ਤੱਕ ਹਰ ਕੋਈ ਵੈਕਸੀਨੇਟ ਨਹੀਂ ਹੋ ਜਾਂਦਾ ਤੇ ਲਾਕਡਾਊਨ ਨਹੀਂ ਹਟਾ ਲਿਆ ਜਾਂਦਾ। ਇਸ ਨਾਲ ਅਸੀਂ ਮਹਾਂਮਾਰੀ ਨੂੰ ਖਤਮ ਕਰਨ ਵਿੱਚ ਕਾਮਯਾਬ ਰਹਾਂਗੇ।

Share this Article
Leave a comment