ਕੈਨੇਡਾ ‘ਚ ‘ਜਲਵਾਯੂ ਪਰਿਵਰਤਨ’ ਕਾਰਨ ਬੀਮਾਰ ਹੋਣ ਵਾਲੀ ਦੁਨੀਆ ਦੀ ਪਹਿਲੀ ਮਰੀਜ਼ ਆਈ ਸਾਹਮਣੇ

TeamGlobalPunjab
2 Min Read

ਟੋਰਾਂਟੋ: ਕੈਨੇਡਾ ਵਿਚ 70 ਸਾਲ ਦੀ ਬਜ਼ੁਰਗ ਔਰਤ ਨੂੰ ਜਲਵਾਯੂ ਪਰਿਵਰਤਨ ਤੋਂ ਪੀੜਤ ਪਹਿਲੀ ਮਰੀਜ਼ ਐਲਾਨਿਆ ਗਿਆ ਹੈ। ਗਰਮੀਆਂ ਦੇ ਮੌਸਮ ਦੌਰਾਨ ਇਸ ਔਰਤ ਨੂੰ ਸਾਹ ਲੈਣ ‘ਚ ਮੁਸ਼ਕਲ ਆਈ ਅਤੇ ਲੂ ਲੱਗਣ ਦੀ ਸ਼ਿਕਾਇਤ ਵੀ ਹੋਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਡਾਕਟਰਾਂ ਨੇ ਮਰੀਜ਼ ਦੇ ਸਰੀਰ ‘ਚ ਨਜ਼ਰ ਆਏ ਲੱਛਣਾਂ ਨੂੰ ਪਰਚੀ ‘ਤੇ ਲਿਖਦਿਆਂ ਕਲਾਈਮੇਟ ਚੇਂਜ ਸ਼ਬਦ ਦੀ ਵਰਤੋਂ ਕੀਤੀ।

ਕੈਨੇਡਾ ਦੀ ਇਸ ਔਰਤ ਦਾ ਨਾਮ ਫ਼ਿਲਹਾਲ ਜਨਤਕ ਨਹੀਂ ਕੀਤਾ ਗਿਆ ਪਰ ਇਹ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸਬੰਧਤ ਦੱਸੀ ਜਾ ਰਹੀ ਹੈ। ਨੈਲਸਨ ਵਿਖੇ ਐਮਰਜੰਸੀ ਰੂਮ ਡਾਕਟਰ ਕੈਲੀ ਮੈਰਿਟ ਨੇ ਇਸ ਮਹਿਲਾ ਦਾ ਇਲਾਜ ਕਰਦਿਆਂ ਡਾਇਗਨੋਸਿਸ ਡਿਟੇਲਜ਼ ‘ਚ ਲਿਖਿਆ ਕਿ 10 ਸਾਲ ‘ਚ ਇਹ ਪਹਿਲਾ ਮੌਕਾ ਹੈ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮਰੀਜ਼ ਦੀ ਪਰੇਸ਼ਾਨੀ ਅਤੇ ਬਿਮਾਰੀ ਦਾ ਮੁੱਖ ਕਾਰਨ ਲਵਾਯੂ ਪਰਿਵਰਤਨ ਹੈ।

ਡਾਕਟਰ ਨੇ ਕਿਹਾ ਕਿ ਜੇ ਅਸੀਂ ਸਿਰਫ਼ ਲੱਛਣਾਂ ਦੇ ਆਧਾਰ ‘ਤੇ ਇਲਾਜ ਕਰਦੇ ਰਹੇ ਅਤੇ ਬਿਮਾਰੀ ਦੇ ਕਾਰਨਾਂ ਵੱਲ ਧਿਆਨ ਨਹੀਂ ਦਿਤਾ ਤਾਂ ਹਾਲਾਤ ਹੋਰ ਵਿਗੜ ਜਾਣਗੇ। ਡਾ. ਮੈਰਿਟ ਨੇ ਕਿਹਾ ਕਿ ਮਹਿਲਾ ਮਰੀਜ਼ ਦੀ ਇਸ ਬਿਮਾਰੀ ਬਾਰੇ ਜੂਨ ਵਿਚ ਪਤਾ ਲੱਗਿਆ ਜਦੋਂ ਪਾਰਾ 50 ਡਿਗਰੀ ਤੱਕ ਪਹੁੰਚ ਗਿਆ ਤੇ ਹਵਾ ਦੀ ਕੁਆਲਿਟੀ ਆਮ ਨਾਲੋਂ 53 ਗੁਣਾ ਤੱਕ ਖ਼ਰਾਬ ਹੋ ਗਈ।

ਇਸ ਤੋਂ ਇਲਾਵਾ ਡਾ. ਮੈਰਿਟ ਨੇ ਦੱਸਿਆ ਕਿ ਉਹ ਔਰਤ ਡਾਇਬਟੀਜ਼ ਦੀ ਮਰੀਜ਼ ਵੀ ਸੀ ਅਤੇ ਦਿਲ ਦੀਆਂ ਕਈ ਸਮੱਸਿਆਵਾਂ ਨਾਲ ਵੀ ਜੂਝ ਰਹੀ ਸੀ।

- Advertisement -

Share this Article
Leave a comment