ਮਾਰਚ ਵਿੱਚ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਵਾਲਿਆਂ ਨੂੰ ਹੁਣ ਦੂਜੀ ਖੁਰਾਕ ਦੇਣ ਦੀ ਤਿਆਰੀ

TeamGlobalPunjab
2 Min Read

10 ਹਫ਼ਤਿਆਂ ਬਾਅਦ ਵੀ ਦੂਜੀ ਖੁਰਾਕ ਦੇਣ ਦੀ ਤਿਆਰੀ

ਟੋਰਾਂਟੋ : ਮੰਗਲਵਾਰ ਸਵੇਰ ਤੱਕ ਓਂਟਾਰੀਓ ਸੂਬੇ ਵਿੱਚ 8.2 ਮਿਲਿਅਨ (82,51,642) ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਸੂਬੇ ਦੇ 5,44,288 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸੂਬੇ ਵਿੱਚ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਹੁਣ ਸਿਹਤ ਵਿਭਾਗ ਉਨ੍ਹਾਂ ਲੋਕਾਂ ਨੂੰ ਦੂਜੀ ਖੁਰਾਕ ਦੇਣ ਦੀ ਤਿਆਰੀ ਵਿਚ ਹੈ ਜਿਨ੍ਹਾਂ ਨੇ ਮਾਰਚ ਦੇ ਮੱਧ ਵਿੱਚ ਕੋਵਿਡ-19 ਦੀ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ। ਸਿਹਤ ਵਿਭਾਗ ਅਨੁਸਾਰ ਮੱਧ ਮਾਰਚ ਦੌਰਾਨ ਵੈਕਸੀਨ ਲੈ ਚੁੱਕੇ ਨਾਗਰਿਕ ਇਸ ਹਫ਼ਤੇ ਆਪਣੀ ਦੂਜੀ ਡੋਜ਼ ਲਈ ਬੁਕਿੰਗ ਕਰਵਾ ਸਕਦੇ ਹਨ।

ਦਰਅਸਲ ਫੋਰਡ ਸਰਕਾਰ ਵੈਕਸੀਨ ਦੇ ਐਕਸਪਾਇਰ ਹੋਣ ਤੋਂ ਪਹਿਲਾਂ ਇਸ ਨੂੰ ਵਰਤਣਾ ਚਾਹੁੰਦੀ ਹੈ। ਬੀਤੇ ਹਫ਼ਤੇ ਪ੍ਰੋਵਿੰਸ ਦੇ ਉੱਘੇ ਡਾਕਟਰ ਨੇ ਆਖਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਪਾਇਲਟ ਪ੍ਰੋਜੈਕਟ ਤਹਿਤ 10 ਮਾਰਚ ਤੇ 19 ਮਾਰਚ ਦਰਮਿਆਨ ਕੁੱਝ ਫਾਰਮੇਸੀਜ਼ ਤੇ ਡਾਕਟਰਾਂ ਦੇ ਆਫਿਸਾਂ ਵਿੱਚੋਂ ਐਸਟ੍ਰਾਜ਼ੈਨੇਕਾ ਦੀ ਪਹਿਲੀ ਖੁਰਾਕ ਲਈ ਸੀ ਉਨ੍ਹਾਂ ਨੂੰ ਪਹਿਲ ਦੇ ਆਧਾਰ ਉੱਤੇ ਸੈਕਿੰਡ ਡੋਜ਼ ਦਿੱਤੀ ਜਾਵੇਗੀ।

ਹਾਲਾਂਕਿ ਦੋ ਡੋਜ਼ਾਂ ਦਰਮਿਆਨ 12 ਹਫਤਿਆਂ ਦੇ ਅੰਤਰਾਲ ਦੀ ਤਜਵੀਜ਼ ਹੈ ਪਰ ਇਸ ਗਰੁੱਪ ਨੂੰ ਇਹ ਟੀਕਾ 10 ਹਫ਼ਤਿਆਂ ਤੋਂ ਬਾਅਦ ਹੀ ਲਾਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਕਿ ਇੱਕ ਹਫ਼ਤੇ ਦੇ ਅੰਦਰ ਐਕਸਪਾਇਰ ਹੋਣ ਜਾ ਰਹੀਆਂ 45000 ਡੋਜ਼ਾਂ ਦੀ ਵਰਤੋਂ ਕੀਤੀ ਜਾ ਸਕੇ।

- Advertisement -

ਦੱਸਿਆ ਜਾ ਰਿਹਾ ਹੈ ਕਿ ਐਸਟ੍ਰਾਜੈ਼ਨੇਕਾਨੇਕਾ ਦੀਆਂ 10,000 ਹੋਰ ਡੋਜ਼ਾਂ ਅਗਲੇ ਮਹੀਨੇ ਐਕਸਪਾਇਰ ਹੋਣ ਜਾ ਰਹੀਆਂ ਹਨ। ਇਸ ਸਮੇਂ ਪ੍ਰੋਵਿੰਸ ਕੋਲ 3,00,000 ਤੋਂ ਵੀ ਵੱਧ ਡੋਜ਼ਾਂ ਸਟੌਕ ਵਿੱਚ ਹਨ। ਓਂਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ: ਡੇਵਿਡ ਵਿਲੀਅਮਜ਼ ਨੇ ਆਖਿਆ ਕਿ ਵੈਕਸੀਨ ਦੀਆਂ ਦੋ ਡੋਜ਼ਾਂ ਦਰਮਿਆਨ ਘੱਟ ਫਾਸਲਾ ਚੰਗਾ ਹੁੰਦਾ ਹੈ ਅਤੇ ਇਸ ਨਾਲ ਕੋਵਿਡ-19 ਖਿਲਾਫ ਬਿਹਤਰ ਸੁਰੱਖਿਆ ਮਿਲਦੀ ਹੈ।

Share this Article
Leave a comment