ਉਚੇਰੀ ਸਿੱਖਿਆ ਵਿਭਾਗ ਨੇ 21 ਪ੍ਰੋਫ਼ੈਸਰਾਂ ਨੂੰ ਦਿੱਤੀਆਂ ਤਰੱਕੀਆਂ

TeamGlobalPunjab
1 Min Read

ਚੰਡੀਗੜਉਚੇਰੀ ਸਿੱਖਿਆ ਵਿਭਾਗ ਨੇ ਸਿੱਖਿਆ ਦੇ ਖੇਤਰ ‘ਚ ਸੇਵਾਵਾਂ ਨਿਭਾਅ ਰਹੇ ਪ੍ਰੋਫ਼ੈਸਰਾਂ ਨੂੰ ਤਰੱਕੀਆਂ ਦੇ ਦਿੱਤੀਆਂ ਹਨ। ਸਕੱਤਰ ਉਚੇਰੀ ਸਿੱਖਿਆ ਵੱਲੋਂ ਜਾਰੀ ਸੂਚੀ ਮੁਤਾਬਕ ਸੂਬਾ ਪੱਧਰ ‘ਤੇ 21 ਪ੍ਰੋਫ਼ੈਸਰਾਂ ਨੂੰ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਪਦ-ਉੱਨਤ ਕਰ ਕੇ ਪ੍ਰਿੰਸੀਪਲ ਬਣਾ ਦਿੱਤਾ ਗਿਆ ਹੈ।

ਵੇਰਵਿਆਂ ਮੁਤਾਬਕ ਤਰੱਕੀ ਕਮੇਟੀ ਨੇ 28 ਜੁਲਾਈ 2020 ਨੂੰ ਬੈਠਕ ਕੀਤੀ ਸੀ ਜਿਸ ਦੇ ਆਧਾਰ ‘ਤੇ ਸਹਾਇਕ ਪ੍ਰੋਫ਼ੈਸਰ/ਐਸੋਸੀਏਟ ਪ੍ਰੋਫ਼ੈਸਰਜ਼/ਨੂੰ ਬਤੌਰ ਪ੍ਰਿੰਸੀਪਲ (ਕਾਲਜ ਕਾਡਰ) ਤਰੱਕੀਆਂ ਦਿੱਤੀਆਂ ਹਨ ਇਨ੍ਹਾਂ ਚੋਂ 20 ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ।

ਸਕੱਤਰ ਰਾਹੁਲ ਭੰਡਾਰੀ ਵੱਲੋਂ ਜਾਰੀ ਪੱਤਰ ਮੁਤਾਬਕ ਅਧਿਕਾਰੀਆਂ ਦੀ ਸੀਨੀਅਰਤਾ ਪਹਿਲਾਂ ਵਾਂਗ ਰਹੇਗੀ ਤੇ ਪਰਖ ਕਾਲ ਦਾ ਸਾਹਮਣਾ ਕਰਨਾ ਪਵੇਗਾ, ਜਿਹੜਾ ਸਾਲ ਦਾ ਹੋਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਚੱਲ ਰਹੇ ਪਦ-ਉੱਨਤੀਆਂ ਦੇ ਕੇਸਾਂ ਦੇ ਮੱਦੇਨਜ਼ਰ ਇਨ੍ਹਾਂ ਪਦ-ਉੱਨਤੀਆਂ ਨੂੰ ਮੁੜ ਵਿਚਾਰਨ ਦਾ ਹੱਕ ਸੂਬਾ ਸਰਕਾਰ ਕੋਲ ਰਹੇਗਾ।

 

- Advertisement -

Share this Article
Leave a comment