ਯੂਐੱਸ ‘ਚ ਜੌਨਸਨ ਐਂਡ ਜੌਨਸਨ ਵੈਕਸੀਨ ‘ਤੇ ਰੋਕ ਲਗਾਉਣ ਦੀ ਕੀਤੀ ਸਿਫਾਰਸ਼

TeamGlobalPunjab
2 Min Read

ਵਰਲਡ ਡੈਸਕ :- ਅਮਰੀਕਾ ‘ਚ ਸੈਂਟਰ ਆਫ ਡਿਜ਼ੀਜ਼ ਕੰਟਰੋਲ (CDC) ਤੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਜੌਨਸਨ ਐਂਡ ਜੌਨਸਨ ਦੇ ਵੈਕਸੀਨ ‘ਤੇ ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਦੀ ਵਜ੍ਹਾ ਹੈ ਕਿ ਯੂਐੱਸ ‘ਚ ਇਸ ਵੈਕਸੀਨ ਦੇ ਇਸਤੇਮਾਲ ਤੋਂ ਬਾਅਦ ਬਲੱਡ ਕਲਾਟਿੰਗ ਦੇ 6 ਮਾਮਲੇ ਸਾਹਮਣੇ ਆਏ ਹਨ ਤੇ ਇਹ ਮਾਮਲੇ ਕਾਫੀ ਗੰਭੀਰ ਤੇ ਦੁਰਲੱਭ ਕਿਸਮ ਦੇ ਹਨ।

ਯੂਐੱਸ ‘ਚ ਜੌਨਸਨ ਐਂਡ ਜੌਨਸਨ ਵੈਕਸੀਨ ਦੇ 68 ਲੱਖ ਡੋਜ਼ ਦਿੱਤੇ ਜਾ ਚੁੱਕੇ ਹਨ। ਜਿਨ੍ਹਾਂ ਮਰੀਜ਼ਾਂ ‘ਚ ਬਲੱਡ ਕਲਾਟਿੰਗ ਦੀ ਸ਼ਿਕਾਇਤ ਮਿਲੀ ਹੈ, ਉਹ ਸਾਰੀਆਂ ਔਰਤਾਂ ਹਨ ਤੇ ਉਨ੍ਹਾਂ ਦੀ ਉਮਰ 18 ਤੋਂ 38 ਸਾਲ ਦੇ ਵਿਚਾਲੇ ਹੈ। ਇਸ ‘ਚ ਵੈਕਸੀਨ ਦੇਣ ਦੇ 6 ਤੋਂ 13 ਦਿਨਾਂ ਦੇ ਅੰਦਰ ਇਹ ਲੱਛਣ ਵਿਕਸਤ ਹੋਏ। CDC ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ ਬੈਠਕ ਬੁਲਾਈ ਹੈ ਜਿਸ ‘ਚ ਟੀਕੇ ਦੇ ਅੱਗੇ ਇਸਤੇਮਾਲ ਨਾਲ ਜੁੜੇ ਸਾਰੇ ਪਹਿਲੂਆਂ ‘ਤੇ ਵਿਚਾਰ ਕੀਤਾ ਜਾਵੇਗਾ।

ਇਸ ਵੇਲੇ ਅਮਰੀਕਾ ‘ਚ ਮੌਡਰਨਾ (Moderna), ਫਾਈਜ਼ਰ (Pfizer) ਦੇ ਨਾਲ ਸਿਰਫ਼ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਅਪਰੂਵਲ ਮਿਲਿਆ ਹੋਇਆ ਹੈ। ਯੂਰਪੀ ਸੰਘ ‘ਚ ਇਨ੍ਹਾਂ ਤਿੰਨ ਤੋਂ ਇਲਾਵਾ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨੂੰ ਅਪਰੂਵਲ ਦਿੱਤਾ ਗਿਆ ਹੈ। ਭਾਰਤ ਸਰਕਾਰ ਬਾਕੀ ਤਿੰਨਾਂ ਦੇ ਨਾਲ ਜੌਨਸਨ ਐਂਡ ਜੌਨਸਨ (Johanson & Johanson) ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ‘ਤੇ ਵਿਚਾਰ ਕਰ ਰਹੀ ਹੈ। ਇਸ ਖ਼ਬਰ ਤੋਂ ਬਾਅਦ ਆਪਣੇ ਦੇਸ਼ ਦੀ ਸਰਕਾਰ ਨੂੰ ਵੀ ਸੁਚੇਤ ਹੋਣਾ ਪਵੇਗਾ।

Share this Article
Leave a comment