ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਣ ਦਾ ਪ੍ਰਸਤਾਵ ਰੱਦ, ਸਿਰਫ ਇਸ MP ਨੇ ਕੀਤਾ ਸੀ ਵਿਰੋਧ

Global Team
2 Min Read

ਟੋਰਾਂਟੋ: ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਵਾਲੇ ਮਤੇ ਵਿਰੁੱਧ ਆਪਣਾ ਸਖ਼ਤ ਰੁਖ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹਾਊਸ ਆਫ ਕਾਮਨਜ਼ ਵਿੱਚ ਮੌਜੂਦ ਉਹ ਇਕੱਲੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਇਸ ਮਤੇ ਦਾ ਵਿਰੋਧ ਕੀਤਾ ਸੀ। ਇਸ ਦੇ ਪਾਸ ਹੋਣ ‘ਤੇ ਵੀ ਰੋਕ ਲਗਾਈ।

ਐਮਪੀ ਆਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਉਨ੍ਹਾਂ ਨੇ ਆਪਣਾ ਪ੍ਰਸਤਾਵ ਪਾਸ ਕਰਨ ਲਈ ਹਾਊਸ ਆਫ ਕਾਮਨਜ਼ ਦੇ ਸਾਰੇ ਮੈਂਬਰਾਂ ਤੋਂ ਸਰਬਸੰਮਤੀ ਦੀ ਮੰਗ ਕੀਤੀ ਹੈ। ਸਦਨ ਵਿੱਚ ਮੌਜੂਦ ਮੈਂ ਇਕੱਲਾ ਅਜਿਹਾ ਮੈਂਬਰ ਸੀ ਜਿਸ ਨੇ ਨਾਂਹ ਕਿਹਾ ਅਤੇ ਮੇਰਾ ਇੱਕ ਇਤਰਾਜ਼ ਇਸ ਮਤੇ ਨੂੰ ਪ੍ਰਵਾਨ ਹੋਣ ਤੋਂ ਰੋਕਣ ਲਈ ਕਾਫੀ ਸੀ।

ਉਨ੍ਹਾਂ ਕਿਹਾ, ‘ਇਸ ਤੋਂ ਤੁਰੰਤ ਬਾਅਦ ਮੈਨੂੰ ਸੰਸਦ ਭਵਨ ਦੇ ਅੰਦਰ ਖੜ੍ਹੇ ਹੋ ਕੇ ਨਾਂਹ ਕਰਨ ਲਈ ਧਮਕੀ ਦਿੱਤੀ ਗਈ। ਮੈਨੂੰ ਹਿੰਦੂ-ਕੈਨੇਡੀਅਨਾਂ ਦੀਆਂ ਚਿੰਤਾਵਾਂ ਨੂੰ ਖੁੱਲ੍ਹ ਕੇ ਅਤੇ ਜਨਤਕ ਤੌਰ ‘ਤੇ ਆਵਾਜ਼ ਉਠਾਉਣ ਤੋਂ ਰੋਕਣ ਲਈ ਸੰਸਦ ਦੇ ਅੰਦਰ ਤੇ ਬਾਹਰ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮੈਨੂੰ ਮਾਣ ਹੈ ਕਿ ਮੈਂ ਅੱਜ ਇਸ ਫੁੱਟ ਪਾਊ ਏਜੰਡੇ ਨੂੰ ਕਾਮਯਾਬ ਹੋਣ ਤੋਂ ਰੋਕ ਦਿੱਤਾ ਹੈ, ਪਰ ਅਸੀਂ ਸੰਤੁਸ਼ਟ ਨਹੀਂ ਹੋ ਸਕਦੇ। ਅਗਲੀ ਵਾਰ, ਅਸੀਂ ਇੰਨੇ ਖੁਸ਼ਕਿਸਮਤ ਨਹੀਂ ਹੋ ਸਕਦੇ।’

Share This Article
Leave a Comment