ਇਮਿਊਨਿਟੀ ਪਾਸਪੋਰਟ ਜਾਰੀ ਕਰਨ ਸਬੰਧੀ ਹਾਲੇ ਫੈਸਲਾ ਰਾਖਵਾਂ

TeamGlobalPunjab
1 Min Read
  1. ਓਟਾਵਾ:- ਕੈਨੇਡਾ ਸਰਕਾਰ ਨੇ ਸਪੱਸ਼ਟੀਕਰਨ ਦਿਤਾ ਹੈ ਕਿ ਇਸ ਹਫਤੇ ਤੋਂ ਕੁਝ ਨਵੀਆਂ ਡਿਵੈਲਪਮੈਂਟਸ ਹੋਣ ਜਾ ਰਹੀਆਂ ਹਨ ਤਾਂ ਜੋ ਕੋੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕੇ।ਜਾਣਕਾਰੀ ਮੁਤਾਬਿਕ ਕਾਰੋਬਾਰਾਂ ਨੂੰ ਫੈਡਰਲ ਸਰਕਾਰ ਦੇ 73 ਬਿਲੀਅਨ ਡਾਲਰ ਦੇ ਵੇਜ ਸਬਸਿਡੀ ਪ੍ਰੋਗਰਾਮ ਲਈ ਅਪਲਾਈ ਕਰਨ ਦੀ ਖੁੱਲ ਮਿਲ ਜਾਵੇਗੀ। ਇਸਤੋਂ ਇਲਾਵਾ ਇਮਿਊਨਿਟੀ ਪਾਸਪੋਰਟ ਜਾਰੀ ਕਰਨ ਸਬੰਧੀ ਹਾਲੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ । ਸਰਕਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਕੋਈ ਵੀ ਐਲਾਣ ਕਰਨਾ ਫਿਲਹਾਲ ਜਲਦਬਾਜ਼ੀ ਹੋਵੇਗਾ। ਆਪਣਾ ਪੱਖ ਪੇਸ਼ ਕਰਦਿਆਂ ਸਰਕਾਰ ਨੇ ਕਿਹਾ ਕਿ ਜੇਕਰ ਕੋਈ ਵੀ ਮਰੀਜ਼ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਸਿਹਤਯਾਬ ਹੁੰਦਾ ਹੈ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਸਨੂੰ ਦੁਬਾਰਾ ਤੋਂ ਇਹ ਬਿਮਾਰੀ ਨਹੀਂ ਘੇਰ ਸਕਦੀ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਇਸ ਸਬੰਧ ਵਿਚ ਪੂਰੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਉਸਤੋਂ ਬਾਅਦ ਹੀ ਕੋਈ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ। ਇਸਤੋਂ ਇਲਾਵਾ ਜਰੂਰੀ ਕੰਮ-ਕਾਜਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਬਿਜ਼ਨਸ,ਸਕੂਲ ਅਤੇ ਇੰਸਟੀਚਿਊਟ ਖੋਲਣ ਬਾਰੇ ਬੇਸਿਕ ਫਰੇਮਵਰਕ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

 

 

Share this Article
Leave a comment