ਹੈਮਿਲਟਨ ਅਪਾਰਟਮੈਂਟ ਬਿਲਡਿੰਗ ਨਾਲ ਜੁੜੇ 100 ਤੋਂ ਵੱਧ ਕੋਵਿਡ 19 ਕੇਸਾਂ ਦੀ ਘੋਸ਼ਣਾ

TeamGlobalPunjab
1 Min Read

ਹੈਮਿਲਟਨ: ਹੈਮਿਲਟਨ ‘ਚ ਇਕ ਅਪਾਰਟਮੈਂਟ ਬਿਲਡਿੰਗ ‘ਚ COVID-19 ਆਉਟਬ੍ਰੇਕ ਦੀ ਘੋਸ਼ਣਾ ਕੀਤੀ ਗਈ ਹੈ। ਸਿਟੀ ਆਫ ਹੈਮਿਲਟਨ ਦੇ ਅੰਕੜਿਆਂ ਅਨੁਸਾਰ 235 ਰੇਬੇਕਾ ਸਟ੍ਰੀਟ  ਵਿਖੇ 107 ਮਾਮਲੇ ਸਾਹਮਣੇ ਆਏ ਹਨ। ਇਕ ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਸ ਦਾ ਪ੍ਰਕੋਪ ਪਹਿਲਾਂ 3 ਮਈ ਨੂੰ ਘੋਸ਼ਿਤ ਕੀਤਾ ਗਿਆ ਸੀ। ਇੱਕ ਇੰਟਰਵਿਊ ਵਿੱਚ Mayor Fred Eisenberge ਨੇ ਕਿਹਾ ਕਿ ਵਸਨੀਕਾਂ ਦੀ ਸੁਰੱਖਿਆ ਇੱਕ ਮੁੱਢਲਾ ਮੁੱਦਾ ਹੈ। ਉਹ ਜਨਤਕ ਸਿਹਤ ਦੇ ਉਪਾਵਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਾਪਰਟੀ ਪ੍ਰਬੰਧਨ ਨਾਲ ਕੰਮ ਕਰ ਕਰ ਰਹੇ ਹਨ।

ਮੰਗਲਵਾਰ ਨੂੰ ਸ਼ਹਿਰ ਵਿੱਚ ਦੋ ਹੋਰ ਅਪਾਰਟਮੈਂਟ ‘ਚ ਆਉਟਬ੍ਰੇਕ ਦੀ ਘੋਸ਼ਣਾ ਕੀਤੀ ਗਈ ਹੈ। 151 ਕੁਈਨ  ਸਟ੍ਰੀਟ ਨੌਰਥ ਵਿਖੇ ਦਿ ਵਿਲੇਜ ਅਪਾਰਟਮੈਂਟਸ ਨਾਲ ਜੁੜੇ 29 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਵੇਲਿੰਗਟਨ ਪਲੇਸ ਅਪਾਰਟਮੈਂਟਸ ਵਿਖੇ 125 ਵੇਲਿੰਗਟਨ ਸਟ੍ਰੀਟ ਅਤੇ 50 ਕਾਰਹਾਰਟ ਸਟ੍ਰੀਟ ਵਿਖੇ 22 ਮਾਮਲਿਆਂ ਦੀ ਪੁਸ਼ਟੀ ਹੋਈ ਹੈ।ਹੈਮਿਲਟਨ ਵਿੱਚ ਮੰਗਲਵਾਰ ਨੂੰ 92 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

 

Share this Article
Leave a comment