ਟੋਰਾਂਟੋ ਦੇ ਹਸਪਤਾਲ ਵਿਚ ਕੋਰੋਨਾ ਕਾਰਨ 2 ਮਰੀਜਾਂ ਦੀ ਮੌਤ

TeamGlobalPunjab
1 Min Read

ਟੋਰਾਂਟੋ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ 2 ਮਰੀਜਾਂ ਦੀ ਮੌਤ ਹੋ ਗਈ ਹੈ।ਜਦਕਿ ਦਰਜਨ ਤੋਂ ਜਿਅਦਾ ਹੋਰ ਮਰੀਜ਼ ਅਤੇ ਸਟਾਫ ਵੀ ਕੋਵਿਡ-19 ਦੀ ਚਪੇਟ ਵਿਚ ਆ ਗਿਆ। ਇਹ ਸਭ ਕੁਝ ਟੋਰਾਂਟੋ ਵੈਸਟਰਨ ਹਸਪਤਾਲ ਵਿਚ ਹੋਇਆ ਜਿਸ ਕਾਰਨ ਸਥਿਤੀ ਕਾਫੀ ਜਿਆਦਾ ਗੰਭੀਰ ਹੋ ਗਈ ਹੈ। ਇਹ ਜਾਣਕਾਰੀ ਵੀ ਪ੍ਰਾਪਤ ਹੋਈ ਹੈ ਕਿ ਇਸ ਕੋਰੋਨਾ ਵਾਇਰਸ ਕਾਰਨ 19 ਮਰੀਜ਼ ਅਤੇ 46 ਸਟਾਫ ਮੈਂਬਰ ਪ੍ਰਭਾਵਿਤ ਹੋਏ ਹਨ ਜਿੰਨਾਂ ਨੂੰ ਏਕਾਂਤਵਾਸ ਕਰ ਦਿਤਾ ਗਿਆ ਹੈ ਅਤੇ ਇਲਾਜ਼ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਹਸਪਤਾਲ ਦੇ ਇਸ ਯੂਨਿਟ ਵਿਚ ਹੋਰ ਵਿਅਕਤੀਆਂ ਨੂੰ ਦਾਖਲ ਨਹੀਂ ਕੀਤਾ ਜਾ ਰਿਹਾ ਅਤੇ ਵਿਭਾਗ ਨੂੰ ਪੂਰੀ ਤਰਾਂ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਹੋਰ ਕਈ ਪ੍ਰਕਾਰ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਕਾਬਿਲੇਗੌਰ ਹੈ ਕਿ ਟੋਰਾਂਟੋ ਵੈਸਟਰਨ ਹਸਪਤਾਲ ਕੋਰੋਨਾ ਵਾਇਰਸ ਦੀ ਇਸ ਬਿਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਉਹਨਾਂ ਹਸਪਤਾਲਾਂ ਵਿਚੋਂ ਇਕ ਹੈ ਜੋ ਇਸ ਬਿਮਾਰੀ ਦੇ ਖਿਲਾਫ ਜੰਗ ਲੜ ਰਹੇ ਹਨ। ਪਰ ਅਚਾਨਕ ਜਦੋਂ ਇਸ ਬਿਮਾਰੀ ਨੇ ਇਸ ਹਸਪਤਾਲ ਦੇ ਅਮਲੇ ਨੂੰ ਹੀ ਘੇਰ ਲਿਆ ਤਾਂ ਸਥਿਤੀ ਕਾਫੀ ਚਿੰਤਾਜਨਕ ਹੋ ਗਈ ਹੈ।

Share this Article
Leave a comment