ਕੈਨੇਡਾ ਵਿਖੇ ਜੂਨ ਵਿੱਚ ਪੈਦਾ ਹੋਏ ਰੋਜ਼ਗਾਰ ਦੇ ਮੌਕਿਆਂ ‘ਚ ਦਰਜ ਕੀਤਾ ਗਿਆ ਵਾਧਾ

TeamGlobalPunjab
1 Min Read

ਓਟਵਾ : ਕੈਨੇਡਾ ਵਿਖੇ ਮਹਾਂਮਾਰੀ ਦੀ ਰਫਤਾਰ ‘ਚ ਕਮੀ ਆਉਣ ਤੋਂ ਬਾਅਦ ਹਟਾਈਆਂ ਗਈਆਂ ਪਾਬੰਦੀਆਂ ਕਾਰਨ ਰੋਜ਼ਗਾਰ ਦੇ ਮੌਕੇ ਜ਼ਿਆਦਾ ਵਧੇ ਹਨ। ਸਟੈਟੇਸਟਿਕਸ ਕੈਨੇਡਾ ਮੁਤਾਬਕ ਜੂਨ ਦੇ ਮਹੀਨੇ 230,700 ਰੋਜ਼ਗਾਰ ਦੇ ਮੌਕੇ ਪੈਦਾ ਹੋਏ।

ਅੰਕੜਿਆਂ ਮੁਤਾਬਕ ਪਾਰਟ ਟਾਈਮ ਰੋਜ਼ਗਾਰ ਦੇ ਮੌਕਿਆਂ ਵਿੱਚ 263,900 ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਇਸ ਨਾਲ ਇਹ ਮਹਾਂਮਾਰੀ ਦੇ ਪਹਿਲਾਂ ਵਾਲੇ ਪੱਧਰ ਤੱਕ ਪਹੁੰਚ ਗਿਆ ਹੈ। ਉੱਥੇ ਹੀ ਫੁੱਲ ਟਾਈਮ ਰੋਜ਼ਗਾਰ ਦੇ ਮੌਕੇ 33,200 ਦੇ ਹਿਸਾਬ ਨਾਲ ਘਟੇ ਹਨ।

ਸਟੈਟੇਸਟਿਕਸ ਕੈਨੇਡਾ ਨੇ ਦੱਸਿਆ ਕਿ ਇਹ ਨੌਕਰੀਆਂ ਪਿਛਲੇ ਮਹੀਨੇ ਜੁਲਾਈ ਵਿੱਚ ਕਿਊਬਿਕ, ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਧੇਰੇ ਵਧੀਆਂ ਤੇ 101,000 ਨੌਕਰੀਆਂ ਅਕਮੋਡੇਸ਼ਨ ਤੇ ਫੂਡ ਸਰਵਿਸਿਜ਼ ਸੈਕਟਰ ਵਿੱਚ ਪੈਦਾ ਹੋਈਆਂ। ਬੇਰੋਜ਼ਗਾਰੀ ਦੀ ਦਰ ਜਿੱਥੇ ਮਈ ਵਿੱਚ 8.2 ਫੀਸਦੀ ਸੀ ਉੱਥੇ ਹੀ ਜੂਨ ਵਿੱਚ 7.8 ਫੀਸਦੀ ਤੱਕ ਪਹੁੰਚ ਗਈ।

Share This Article
Leave a Comment