ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਅਤੇ ਛੇ ਹੋਰ ਦੇਸ਼ਾਂ ਦੀ ਯਾਤਰਾ ਕਰਨ  ‘ਤੇ ਲਗਾਈ ਰੋਕ

TeamGlobalPunjab
1 Min Read

ਇਜ਼ਰਾਈਲ : ਇਜ਼ਰਾਈਲ ਨੇ ਕੋਵਿਡ 19 ਦੇ ਵਧਦੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਭਾਰਤ ਅਤੇ ਛੇ ਹੋਰ ਦੇਸ਼ਾਂ ਦੀ ਯਾਤਰਾ ਕਰਨ  ‘ਤੇ ਰੋਕ ਲਗਾ ਦਿੱਤੀ  ਹੈ। ਇਜ਼ਰਾਈਲ ਦੇ ਪ੍ਰਧਾਨਮੰਤਰੀ ਦੇ ਦਫਤਰ ਅਤੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਜ਼ਰਾਈਲੀਆਂ ਨੂੰ ਯੂਕਰੇਨ, ਬ੍ਰਾਜ਼ੀਲ, ਇਥੋਪੀਆ, ਦੱਖਣੀ ਅਫਰੀਕਾ, ਭਾਰਤ, ਮੈਕਸੀਕੋ ਅਤੇ ਤੁਰਕੀ ਦੀ ਯਾਤਰਾ ਦੀ ਆਗਿਆ ਨਹੀਂ ਦਿੱਤੀ ਜਾਏਗੀ।

ਇਹ ਆਦੇਸ਼ 3 ਮਈ ਤੋਂ 16 ਮਈ ਤੱਕ ਲਾਗੂ ਰਹਿਣਗੇ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਗੈਰ-ਇਜ਼ਰਾਈਲੀ, ਹਾਲਾਂਕਿ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਣਗੇ,ਬਸ਼ਰਤੇ ਉਨ੍ਹਾਂ ਦੀ ਇਨ੍ਹਾਂ ਦੇਸ਼ਾਂ ਵਿੱਚ ਸਥਾਈ ਤੌਰ ‘ਤੇ ਰਹਿਣ ਦੀ ਯੋਜਨਾ ਹੋਵੇ । ਇਹ ਆਦੇਸ਼ ਉਨ੍ਹਾਂ ਲੋਕਾਂ ‘ਤੇ ਲਾਗੂ ਨਹੀਂ ਹੋਵੇਗਾ ਜੋ ਜਹਾਜ਼ ਦੇ ਇੰਤਜ਼ਾਰ ਵਿੱਚ ਇਨ੍ਹਾਂ ਦੇਸ਼ਾਂ ਵਿੱਚੋਂ ਕਿਸੇ ਵਿੱਚ ਵੀ ਹਵਾਈ ਅੱਡਿਆਂ ‘ਤੇ 12 ਘੰਟੇ ਤੱਕ ਰੁਕੇ ਹੋਣ । ਇਜ਼ਰਾਇਲੀ ਸਰਕਾਰ ਨੇ ਸਿਹਤ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੂੰ ਅਪੀਲ ਕਮੇਟੀ ਦੀ ਅਗਵਾਈ ਕਰਨ ਅਤੇ ਵਿਸ਼ੇਸ਼ ਮਾਮਲਿਆਂ ਦੀ ਸਮੀਖਿਆ ਕਰਨ ਲਈ ਪ੍ਰਤੀਨਿਧੀ ਨਿਯੁਕਤ ਕਰਨ ਦਾ ਵੀ ਅਧਿਕਾਰ ਦਿੱਤਾ ਹੈ।

Share this Article
Leave a comment