ਨਿਊਜ਼ ਡੈਸਕ: ਸ਼੍ਰੀਲੰਕਾ ਤੋਂ ਬਾਅਦ ਪਾਕਿਸਤਾਨ ਦੇ ਡੂੰਘੇ ਆਰਥਿਕ ਸੰਕਟ ਨੂੰ ਪੂਰੀ ਦੁਨੀਆ ਧਿਆਨ ਨਾਲ ਦੇਖ ਰਹੀ ਹੈ ਪਰ ਹੁਣ ਵਿਕਸਿਤ ਦੇਸ਼ ਕਹੇ ਜਾਣ ਵਾਲੇ ਬ੍ਰਿਟੇਨ ‘ਚ ਵੀ ਸਬਜ਼ੀਆਂ ਦਾ ਰਾਸ਼ਨ ਮਿਲਣਾ ਸ਼ੁਰੂ ਹੋ ਗਿਆ ਹੈ। ਹਰ ਵਿਅਕਤੀ ਲਈ ਇੱਕ ਦਿਨ ਵਿੱਚ 2 ਟਮਾਟਰ ਅਤੇ 2 ਖੀਰੇ ਦੀ ਸੀਮਾ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਹੋਰ ਸਬਜ਼ੀਆਂ ‘ਤੇ ਵੀ ਸੀਮਾ ਲਗਾਈ ਗਈ ਹੈ। ਰਿਪੋਰਟ ਮੁਤਾਬਕ ਬ੍ਰਿਟੇਨ ਦੀਆਂ ਵੱਡੀਆਂ ਸੁਪਰਮਾਰਕੀਟਾਂ ਐਸਡਾ ਅਤੇ ਮੌਰੀਸਨ ਨੇ ਸਬਜ਼ੀਆਂ ਦੀ ਰਾਸ਼ਨਿੰਗ ਸ਼ੁਰੂ ਕਰ ਦਿਤੀ ਹੈ (ਬ੍ਰਿਟੇਨ ਵੈਜੀਟੇਬਲ ਕ੍ਰਾਈਸਿਸ)। ਇਸ ਤਹਿਤ ਆਲੂ, ਟਮਾਟਰ, ਮਿਰਚ, ਖੀਰਾ, ਬਰੋਕਲੀ ਅਤੇ ਸਲਾਦ ਵਰਗੀਆਂ ਜਲਦੀ ਖਰਾਬ ਹੋਣ ਵਾਲੀਆਂ ਸਬਜ਼ੀਆਂ ਦੀ ਵਿਕਰੀ ‘ਤੇ ਸੀਮਾ ਲਗਾਈ ਗਈ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਇਨ੍ਹਾਂ ਵਿੱਚੋਂ 2 ਜਾਂ 3 ਸਬਜ਼ੀਆਂ ਹੀ ਖਰੀਦ ਸਕਦੇ ਹਨ।
ਬਰਤਾਨੀਆ ਦੇ ਲਿਵਰਪੂਲ, ਈਸਟ ਲੰਡਨ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਸਬਜ਼ੀਆਂ ਦੀ ਭਾਰੀ ਕਮੀ ਹੈ। ਬਰਤਾਨੀਆ ਨੇ ਪੈਸੇ ਨਾਲ ਅਮੀਰ ਹੋਣ ਦੇ ਬਾਵਜੂਦ ਆਖ਼ਰ ਸਬਜ਼ੀਆਂਦੀ ਰਾਸ਼ਨਿੰਗ ਕਿਉਂ ਸ਼ੁਰੂ ਕਰ ਦਿਤੀ ਹੈ? ਤੁਹਾਨੂੰ ਇਸ ਦਾ ਕਾਰਨ ਵੀ ਪਤਾ ਹੋਣਾ ਚਾਹੀਦਾ ਹੈ। ਅਸਲ ਵਿੱਚ ਬ੍ਰਿਟੇਨ ਇੱਕ ਠੰਡਾ ਦੇਸ਼ ਹੈ, ਜਿੱਥੇ ਸਰਦੀਆਂ ਵਿੱਚ ਖੇਤੀ ਅਤੇ ਬਾਗਬਾਨੀ ਨਾਮੁਮਕਿਨ ਹੋ ਜਾਂਦੀ ਹੈ। ਅਜਿਹੇ ‘ਚ ਉਹ ਹਰ ਸਾਲ ਸਪੇਨ ਅਤੇ ਮੋਰੱਕੋ ਤੋਂ ਸਬਜ਼ੀਆਂ ਮੰਗਵਾ ਕੇ ਕਾਰੋਬਾਰ ਚਲਾਉਂਦਾ ਹੈ। ਇਸ ਸਾਲ ਲਈ ਬ੍ਰਿਟੇਨ (ਬ੍ਰਿਟੇਨ ਵੈਜੀਟੇਬਲ ਕ੍ਰਾਈਸਿਸ) ਨੇ ਇਨ੍ਹਾਂ ਦੇਸ਼ਾਂ ਤੋਂ ਸਬਜ਼ੀਆਂ ਦੀ ਸਪਲਾਈ ਕਰਨ ਦੀ ਤਿਆਰੀ ਕੀਤੀ ਸੀ। ਪਰ ਇਸ ਸਾਲ ਮੋਰੱਕੋ ਵਿੱਚ ਕੜਾਕੇ ਦੀ ਠੰਢ ਕਾਰਨ ਟਮਾਟਰ ਦੀ ਫ਼ਸਲ ਨਹੀਂ ਵਧ ਸਕੀ। ਇਸ ਦੇ ਨਾਲ ਹੀ ਹੋਰ ਸਬਜ਼ੀਆਂ ਦੀ ਪੈਦਾਵਾਰ ਵੀ ਪ੍ਰਭਾਵਿਤ ਹੋਈ।ਰਹਿੰਦੀ ਕਸਰ ਮੀਂਹ ਤੇ ਹੜ੍ਹ ਨੇ ਕੱਢਤੀ। ਇਸ ਕਾਰਨ ਇਸ ਸਾਲ ਸਬਜ਼ੀਆਂ ਦਾ ਉਤਪਾਦਨ ਅੱਧੇ ਤੋਂ ਵੱਧ ਘਟ ਗਿਆ ਹੈ। ਖ਼ਰਾਬ ਮੌਸਮ ਕਾਰਨ ਸਬਜ਼ੀਆਂ ਦੀ ਸਪਲਾਈ ਵਿੱਚ ਵੀ ਦਿੱਕਤ ਆਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.