ਗੁਰਪ੍ਰੀਤ ਕੌਰ ਦਿਓ ਬਣੇ ਨਵੇਂ ਵਿਜੀਲੈਂਸ ਮੁਖੀ

TeamGlobalPunjab
1 Min Read

ਚੰਡੀਗੜ੍ਹ-  ਅੱਜ ਪੰਜਾਬ ਪੁਲਿਸ ਵਿਭਾਗ ਵਿੱਚ ਪੰਜਾਬ ਸਰਕਾਰ ਵੱਲੋਂ ਫੇਰ ਬਦਲ ਕੀਤੇ ਜਾ ਰਹੇ ਹਨ। ਗੁਰਪ੍ਰੀਤ ਕੌਰ ਦਿਓ ਵਧੀਕ ਡੀਜੀਪੀ ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ਼ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਈਸ਼ਵਰ ਸਿੰਘ ਏਡੀਜੀਪੀ ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਦੀ ਥਾਂ ਲੈਣਗੇ। ਇਹ ਹੁਕਮ ਡੀਜੀਪੀ ਵੀ.ਕੇ. ਭਵਰਾ ਵੱਲੋਂ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ ਪਹਿਲੀ ਵਾਰ ਵਿਜੀਲੈਂਸ ਦੀ ਕਮਾਨ ਇੱਕ ਮਹਿਲਾ ਅਧਿਕਾਰੀ ਦੇ ਹੱਥ ਦਿੱਤੀ ਗਈ ਹੈ। ਗੁਰਪ੍ਰੀਤ ਕੌਰ ਦੀਓ ਇੱਕ ਆਈ.ਪੀ.ਐਸ. ਅਫ਼ਸਰ ਹਨ। ਇਸ ਤੋਂ ਪਹਿਲਾਂ ਉਹ ਏ.ਡੀ.ਜੀ.ਪੀ. ਐਡਮਿਨ ਪੰਜਾਬ ਵਜੋਂ ਤਾਇਨਾਤ ਸਨ।

ਅੱਜ ਪੰਜਾਬ ਸਰਕਾਰ ਨੇ ਤਿੰਨ ਸੀਨੀਅਰ ਆਈਪੀਐਸ ਅਫਸਰਾਂ ਦੇ ਤਬਾਦਲਿਆਂ ਦੇ ਨਾਲ ਵਿਭਾਗ ਵੀ ਬਦਲ ਦਿੱਤੇ ਹਨ। ਜਿਨ੍ਹਾਂ ਤਿੰਨ ਅਧਿਕਾਰੀਆਂ ਨੂੰ ਟਰਾਂਸਫਰ ਕੀਤਾ ਹੈ ਉਨ੍ਹਾਂ ਵਿੱਚ 1998 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ, 1994 ਬੈਚ ਦੇ ਆਈਪੀਐਸ ਅਧਿਕਾਰੀ ਐਸਐਸ ਸ੍ਰੀਵਾਸਤਵਾ ਅਤੇ 1994 ਬੈਚ ਦੇ ਆਈਪੀਐਸ ਅਧਿਕਾਰੀ ਅਮਰਦੀਪ ਸਿੰਘ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment