ਕੈਨੇਡਾ ‘ਚ ਦਾਖਲ ਹੋਣ ਲਈ ਹੁਣ ਵੈਕਸੀਨੇਸ਼ਨ ਨਹੀਂ ਹੋਵੇਗੀ ਜ਼ਰੂਰੀ, ਜਲਦ ਹੋ ਸਕਦੈ ਐਲਾਨ

Prabhjot Kaur
2 Min Read

ਓਟਵਾ: ਕੈਨੇਡੀਅਨ ਸਰਕਾਰ ਸਤੰਬਰ ਦੇ ਅਖੀਰ ਤੱਕ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਐਂਟੀ-ਕੋਵਿਡ-19 ਵੈਕਸੀਨ ਲੈਣ ਦੀ ਲੋੜ ਨੂੰ ਜਲਦ ਹੀ ਖਤਮ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਇਸ ਸਬੰਧੀ ਜਾਣਕਾਰੀ ਸਰਕਾਰੀ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਮਰੀਕਾ ਦੀ ਤਰ੍ਹਾਂ ਕੈਨੇਡਾ ਵਿੱਚ ਹਾਲੇ ਵੀ ਸਿਰਫ਼ ਉਨ੍ਹਾਂ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਹੈ ਜਿਨ੍ਹਾਂ ਨੇ ਕੋਵਿਡ-19 ਦੀ ਵੈਕਸੀਨੇਸ਼ਨ ਕਰਵਾ ਰੱਖੀ ਹੈ।

ਰਿਪੋਰਟ ਮੁਤਾਬਕ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਦੇ ਅੰਤਿਮ ਫ਼ੈਸਲ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਨਜ਼ੂਰੀ ਦੀ ਉਡੀਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਾਈਵਕੈਨ ਐਪ ਦਾ ਇਸਤੇਮਾਲ ਵੀ ਓਪਸ਼ਨਲ ਕੀਤਾ ਜਾ ਸਕਦਾ ਹੈ ਅਤੇ ਕੈਨੇਡਾ ਦਾਖ਼ਲ ਹੋਣ ਵਾਲਿਆਂ ਲਈ ਵੈਕਸੀਨੇਸ਼ਨ ਦੀ ਸ਼ਰਤ ਵੀ ਹਟਾਈ ਜਾ ਸਕਦੀ ਹੈ। ਭਾਵੇਂ ਕਿ ਬਹੁਤ ਸਾਰੇ ਸੂਤਰਾਂ ਨੇ ਉਕਤ ਤਬਦੀਲੀਆਂ ਦੀ ਸੰਭਾਵਨਾ ਜਤਾਈ ਹੈ, ਪਰ ਨਾਲ ਇਹ ਵੀ ਕਿਹਾ ਹੈ ਕਿ ਇਸ ਪ੍ਰਸਤਾਵ ਨੂੰ ਪ੍ਰਧਾਨ ਮੰਤਰੀ ਵੱਲੋਂ ਅਜੇ ਅੰਤਿਮ ਹਰੀ ਝੰਡੀ ਨਹੀਂ ਮਿਲੀ ਹੈ।

ਉੱਥੇ ਹੀ ਰੈਂਡਮ ਟੈਸਟਿੰਗ ਕਾਰਨ ਲੋਕਾਂ ਨੂੰ ਯਾਤਰਾ ਦੌਰਾਨ ਬਹੁਤ ਹੀ ਮਾੜਾ ਤਜਰਬਾ ਹੋ ਰਿਹਾ ਹੈ। ਰੈਂਡਮ ਟੈਸਟਿੰਗ ਦੇ ਨਿਯਮ ਤੋਂ ਸਿਰਫ਼ ਵਿਦੇਸ਼ੀ ਯਾਤਰੀ ਹੀ ਨਹੀਂ ਪਰੇਸ਼ਾਨ ਹੋ ਰਹੇ ਕੈਨੇਡਾ ਵਾਸੀਆਂ ਨੂੰ ਵੀ ਬਹੁਤ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਮਿਸਾਲ ਵਜੋਂ ਟੋਰਾਂਟੋ ਦੇ ਪੌਲ ਮਿਲਗ੍ਰਾਮ ਅਗਸਤ ਵਿਚ ਯੂਕੇ ਤੋਂ ਇੱਕ ਕੰਮ ਨਾਲ ਸਬੰਧਤ ਯਾਤਰਾ ਕਰਕੇ ਵਾਪਸ ਆ ਰਹੇ ਸਨ ਅਤੇ ਕੈਨੇਡਾ ਪਹੁੰਚਣ ‘ਤੇ ਉਹ ਰੈਂਡਮ ਟੈਸਟ ਲਈ ਰੋਕ ਲਿਆ ਗਿਆ।

ਫ਼ੈਡਰਲ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਰੈਂਡਮ ਟੈਸਟਿੰਗ ਨੂੰ ਏਅਰਪੋਰਟਾਂ ਤੋਂ ਬਾਹਰ ਕਰਨ ਦੀ ਵਿਵਸਥਾ ਕੀਤੀ ਸੀ, ਤਾਂ ਕਿ ਏਅਰਪੋਰਟ ‘ਤੇ ਭੀੜ ਤੋਂ ਕੁਝ ਰਾਹਤ ਮਿਲ ਸਕੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment