ਬ੍ਰਿਟਿਸ਼ ਕੋਲੰਬੀਆ: ਬੀਸੀ ‘ਚ ਸਾਰੇ ਰੈਡੀ ਟੂ ਡ੍ਰਿੰਕ ਯਾਨੀ ਦੁੱਧ ਤੇ ਹੋਰ ਦੁੱਧ ਦੇ ਪ੍ਰੋਡਕਟਸ ‘ਤੇ ਨਵੀਂ ਫੀਸ ਲਗਾਉਣ ਤੋਂ ਬਾਅਦ ਮੰਗਲਵਾਰ ਨੂੰ ਬੀਸੀ ਵਿਚ ਦੁੱਧ ਖਰੀਦਣਾ ਹੁਣ ਹੋਰ ਮਹਿੰਗਾ ਹੋਣਾ ਤੈਅ ਹੈ। ਪਰੋਵਿੰਸ ਕਲੀਨ ਬੀਸੀ ਪਲਾਸਟਿਕ ਐਕਸ਼ਨ ਪਲਾਨ ਦੇ ਹਿੱਸੇ ਵਜੋਂ ਉਤਪਾਦਾਂ ਤੇ 10 ਸੈਂਟ ਚਾਰਜ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਦਲੇ ਵਿਚ ਰਿਟਰਨ ਇਨ ਰੀਸਾਇਕਲਿੰਗ ਡਿਪੂ ‘ਚ ਵਾਪਸ ਕੀਤੇ ਗਏ ਕੰਟੇਨਰ 10 ਸੈਂਟ ਡਿਪਾਜ਼ਿਟ ਰਿਫੰਡ ਲਈ ਯੋਗ ਹੋਣਗੇ।
ਜਿਹੜੇ ਲੋਕ ਡਿਪੂ ‘ਚ ਨਹੀਂ ਜਾ ਸਕਦੇ ਜਾਂ ਜੋ ਨਹੀਂ ਚਾਹੁੰਦੇ ਉਹ ਅਜੇ ਵੀ ਰਿਟਰਨ ਈ ਦੇ ਅਨੁਸਾਰ ਬਲੂ ਬਾਕਸ ਰੀਸਾਈਕਲਿੰਗ ਬਿਨ ਪ੍ਰੋਗਰਾਮ ਦੁਆਰਾ ਕੰਟੇਨਰਾਂ ਨੂੰ ਰੀਸਾਈਕਲ ਕਰ ਸਕਦੇ ਹਨ। ਪੀਣ ਲਈ ਤਿਆਰ ਕੰਟੇਨਰਾਂ ਨੂੰ ਕੁਝ ਉਤਪਾਦਾਂ ਦੇ ਨਾਲ ਜਿਵੇਂ ਡੇਅਰੀ, ਓਟਸ, ਸੋਇਆ ਤੇ ਬਦਾਮ ਦੇ ਪੀਣ ਵਾਲੇ ਪਦਾਰਥਾਂ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ।
ਇਨਫੈਂਟ ਫਾਰਮੂਲਾ ਮੀਲ ਰਿਪਲੇਸਮੈਂਟ ,ਕੌਫੀ ਕਰੀਮ, ਮੱਖਣ ਦਹੀਂ ਰਿਫੰਡ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੈ, ਹਾਲਾਕੀ ਸੂਬਾ ਲੋਕਾਂ ਨੂੰ ਨਵੀਂ ਯੋਜਨਾ ‘ਚ ਅਯੋਗਤਾ ਦੇ ਬਾਵਜੂਦ ਦੂਜੇ ਕੰਟੇਨਰਾਂ ਦੀ ਰੀਸਾਇਕਲਿੰਗ ਜਾਰੀ ਰਖਣ ਦੀ ਅਪੀਲ ਕੀਤੀ ਗਈ ਹੈ। ਤੇ 1 ਫਰਵਰੀ ਤੋਂ ਪਹਿਲਾਂ ਖਰੀਦੇ ਗਏ ਕੰਟੇਨਰ ਰਿਫੰਡ ਯੋਗ ਨਹੀਂ ਹੋਣਗੇ।
ਇਸ ਤੋਂ ਇਲਾਵਾ ਬਿਨਾਂ ਧੋਤੇ ਕੰਟੇਨਰ ਵੀ ਰੀਸਾਇਕਲਿੰਗ ਦੇ ਯੋਗ ਸਵੀਕਾਰ ਨਹੀਂ ਕੀਤੇ ਜਾਣਗੇ। ਵਾਤਾਵਰਣ ਮੰਤਰਾਲੇ ਨੇ 21 ਜਨਵਰੀ ਨੂੰ ਜਾਰੀ ਇੱਕ ਬਿਆਨ ‘ਚ ਲਿਖਿਆ ਕਿ ਦੁੱਧ ਦੇ ਕੰਟੇਨਰਾਂ ਨੂੰ ਡਿਪਾਜ਼ਿਟ ਰਿਫੰਡ ਸਿਸਟਮ ‘ਚ ਤਬਦੀਲ ਕਰਨ ਨਾਲ ਲੱਖਾ ਵਾਧੂ ਪਲਾਸਟਿਕ ਤੇ ਫਾਈਬਰ ਅਧਾਰਿਤ ਕੰਟੇਨਰਾਂ ਨੂੰ ਕੈਪਚਰ ਕੀਤਾ ਜਾਵੇਗਾ ਜੋ ਕਿ ਰੈਸਟੋਰੈਟਾ, ਸਕੂਲਾਂ ਤੇ ਦਫਤਰਾਂ ਜਾਂ ਜਿਨਾਂ ਕੋਲ ਹਿਰਾਇਸ਼ੀ ਰੀਸਾਇਕਲਿੰਗ ਪ੍ਰਣਾਲੀ ਤੱਕ ਪਹੁੰਚ ਨਹੀਂ ਹੈ ਉਨ੍ਹਾਂ ਵਲੋਂ ਬਾਹਰ ਸੁੱਟੇ ਜਾ ਰਹੇ ਸਨ।
- Advertisement -
ਪਰੋਵਿੰਸ ਦੀ ਪਲਾਸਟਿਕ ਐਕਸ਼ਨ ਪਲਾਨ ਦਾ ਕਦਮ ਵੈਨਕੂਵਰ ਸਿਟੀ ਕਾਉਂਸਲ ਦੁਆਰਾ ਐਲਾਨ ਕੀਤੇ ਜਾਣ ਤੋਂ ਬਾਅਦ ਆਇਆ ਹੈ ਕਿ ਉਹ ਹਾਲ ਹੀ ‘ਚ ਪੇਸ਼ ਕੀਤੀ ਸਿੰਗਲ ਵਰਤੋ ਫੀਸ ਦੀ ਸਮੀਖਿਆ ਕਰੇਗੀ।