ਟੋਰਾਂਟੋ (ਚਮਕੌਰ ਸਿੰਘ ਮਾਛੀਕੇ ): ਆਮ ਆਦਮੀ ਪਾਰਟੀ ੳਨਟਾਰੀੳ ਚੈਪਟਰ ਵੱਲੋਂ ਪਿਛਲੇ ਕਈ ਦਿਨਾਂ ਜਸ਼ਨਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਉਨ੍ਹਾਂ ਵੱਲੋਂ ਇੱਕ ਬੈਂਕੁਟ ਹਾਲ ਬੁੱਕ ਕਰਕੇ ਚੋਣ ਨਤੀਜਿਆਂ ਦੇ ਜਸ਼ਨ ਮਨਾਏ ਗਏ ।
ਇਸ ਮੌਕੇ ਜਿਵੇਂ ਹੀ ਆਮ ਆਦਮੀ ਪਾਰਟੀ ਲੀਡ ਵੱਲ ਵਧੀ ਤਾਂ ਆਮ ਆਦਮੀ ਪਾਰਟੀ ੳਨਟਾਰੀੳ ਦੇ ਵਲੰਟੀਅਰਾਂ ਵੱਲੋਂ ਕੇਕ ਕੱਟ ਕੇ ਸਭਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ ।
ਬਰੈਂਪਟਨ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਸੁਦੀਪ ਸਿੰਗਲਾ ਅਤੇ ਉਸਦੇ ਸਾਥੀਆਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ।
ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਸਾਰੀਆਂ 117 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਇਤਿਹਾਸਕ ਦਰਜ ਹਾਸਲ ਕੀਤੀ ਹੈ। ਉਥੇ ਹੀ ਕਾਂਗਰਸ ਨੂੰ 18 ਸੀਟਾਂ ਮਿਲੀਆਂ ਹਨ। ਬੀਜਪੀ ਨੂੰ ਦੋ, ਅਕਾਲੀ ਦਲ ਨੂੰ 3 ਜਦਕਿ ਬਸਪਾ ਤੇ ਆਜ਼ਾਦ ਉਮੀਦਵਾਰਾਂ ਨੂੰ ਇੱਕ-ਇੱਕ ਸੀਟ ਮਿਲੀ ਹੈ।