ਕਿਊਬੇਕ: ਰਫਿਊਜ਼ੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋਂ ਸਭ ਤੋਂ ਅੱਗੇ ਰਹਿਣ ਵਾਲਾ ਦੇਸ਼ ਕੈਨੇਡਾ ਹੁਣ ਅਮਰੀਕਾ ਦੀ ਰਾਹ ‘ਤੇ ਚੱਲਣ ਨੂੰ ਤਿਆਰ ਹੋ ਗਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਜਿੱਥੇ ਸਖਤ ਰੁੱਖ ਅਪਣਾਇਆ ਉਸ ਨੂੰ ਦੇਖਦੇ ਹੋਏ ਭਾਰਤੀ ਸਮੇਤ ਹੋਰ ਲੋਕਾ ਦੀ ਪਹਿਲੀ ਪਸੰਦ ਕੈਨੇਡਾ ਬਣਦਾ ਜਾ ਰਿਹਾ ਹੈ ਪਰ ਹੁਣ ਇੱਥੇ ਜਾ ਕੇ ਵੀ ਵਸਣਾ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ ਹੈ।
ਕੈਨੇਡਾ ਦੇ ਸੂਬੇ ਕਿਊਬੇਕ ਦੀ ਵਿਧਾਨ ਸਭਾ ਵੱਲੋਂ ਰਫਿਊਜ਼ੀਆਂ ਦੀ ਗਿਣਤੀ ਨੂੰ ਘਟਾਉਣ ਵਾਲੇ ਬਿੱਲ-9 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਿਵਾਦਤ ਇਮੀਗ੍ਰੇਸ਼ਨ ਬਿੱਲ ਹੁਨਰਮੰਦ ਪ੍ਰਵਾਸੀਆਂ ਲਈ ਪਹਿਲਾਂ ਆਓ ਤੇ ਪਹਿਲਾਂ ਪਾਓ ਦੀ ਨੀਤੀ ਦੀ ਥਾਂ ਲਵੇਗਾ।
ਇਹ ਨਵਾਂ ਇਮੀਗ੍ਰੇਸ਼ਨ ਬਿੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਸਤਾਵਿਤ ਯੋਜਨਾ ਦੀ ਤਰ੍ਹਾਂ ਹੈ ਜਿਸਦੇ ਤਹਿਤ ਦੇਸ਼ ਦੀ ਵੀਜ਼ਾ ਪ੍ਰਣਾਲੀ ਨੂੰ ਪਰਿਵਾਰ ਦੇ ਅਧਾਰਿਤ ਇਮੀਗ੍ਰੇਸ਼ਨ ਤੋਂ ਜ਼ਿਆਦਾ ਹੁਨਰਮੰਦ ਕਾਮਿਆਂ ਨੂੰ ਮੌਕਾ ਦੇਵੇਗਾ। ਇਮੀਗ੍ਰੇਸ਼ਨ ਮੰਤਰੀ ਸਾਇਮਨ ਬੈਰੇਟ ਨੇ ਇਸ ਸਬੰਧੀ ਟਵੀਟ ਕਰ ਜਾਣਕਾਰੀ ਦਿੱਤੀ ਕਿ ਬਿੱਲ-9 ਦੇ ਪੱਖ ‘ਚ 62 ‘ਚੋਂ 42 ਵੋਟਾਂ ਪਈਆਂ ਹਨ।
ਦੱਸਣਯੋਗ ਹੈ ਕਿ ਸਾਲ 2018 ‘ਚ ਹੀ 39,600 ਤੋਂ ਜ਼ਿਆਦਾ ਭਾਰਤੀਆਂ ਨੇ ਐਕਸਪ੍ਰੈਸ ਐਂਟਰੀ ਦੁਆਰਾ ਕੈਨੇਡਾ ‘ਚ ਸਥਾਈ ਨਿਵਾਸ ਹਾਸਲ ਕੀਤਾ ਗਿਆ ਜਦਕਿ ਸਾਲ 2017 ‘ਚ 26,300 ਭਾਰਤੀਆਂ ਨੂੰ ਸਥਾਈ ਨਿਵਾਸ ਦਿੱਤਾ ਗਿਆ ਸੀ।