182 ਹਿੰਦੂ-ਸਿੱਖ ਪ੍ਰਵਾਸੀ ਪਰਿਵਾਰ ਅਫ਼ਗਾਨਿਸਤਾਨ ਤੋਂ ਭਾਰਤ ਪਰਤੇ : ਮਨਜਿੰਦਰ ਸਿੰਘ ਸਿਰਸਾ

TeamGlobalPunjab
2 Min Read

ਨਵੀਂ ਦਿੱਲੀ : ਬੀਤੇ ਦਿਨ ਅਫਗਾਨਿਸਤਾਨ ਤੋੋਂ 182 ਹਿੰਦੂ-ਸਿੱਖ ਪਰਵਾਸੀ ਪਰਿਵਾਰਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਏਕਾਂਤਵਾਸ ਕੀਤਾ ਗਿਆ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ।

ਸਿਰਸਾ ਨੇ ਟਵੀਟ ਕਰ ਕਿਹਾ, “ਡੀਐਸਜੀਐਮਸੀ ਨੇ ਵਿਸ਼ਵ ਪੰਜਾਬੀ ਸੰਗਠਨ ਦੇ ਸਹਿਯੋਗ ਨਾਲ 182 ਅਫਗਾਨ ਹਿੰਦੂ-ਸਿੱਖ ਪ੍ਰਵਾਸੀਆਂ ਨੂੰ ਅੱਜ ਸ਼ਾਮ 4.30 ਵਜੇ ਨਵੀਂ ਦਿੱਲੀ ਵਿਖੇ ਚਾਰਟਰਡ ਉਡਾਣ ਰਾਹੀਂ ਭਾਰਤ ਲਿਆਂਦਾ ਗਿਆ। ਪ੍ਰਵਾਸੀਆਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਠ ਪਾਵਨ ਸਰੂਪ ਵੀ ਭਾਰਤ ਲਿਆਂਦੇ ਗਏ ਹਨ। ”

ਮਨਜਿੰਦਰ ਸਿਰਸਾ ਨੇ ਦੱਸਿਆ ਕਿ ਇਸ ਵਰ੍ਹੇ ਮਾਰਚ ਮਹੀਨੇ ਚ ਅਫ਼ਗਾਨਿਸਤਾਨ ‘ਚ ਗੁਰਦੁਆਰਾ ਸਾਹਿਬ ‘ਤੇ ਜੋ ਹਮਲਾ ਹੋਇਆ ਸੀ, ਉਸ ਨਾਲ ਸਿੱਖ ਅਤੇ ਹਿੰਦੂ ਪਰਿਵਾਰਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ। ਇਸ ਸਮੇਂ ਦੌਰਾਨ 450 ਤੋਂ ਜ਼ਿਆਦਾ ਪਰਿਵਾਰ ਦੇਸ਼ ਦੀ ਰਾਜਧਾਨੀ ਪਹੁੰਚ ਚੁੱਕੇ ਹਨ ਤੇ ਡੀਐੱਸਜੀਐੱਮਸੀ ਉਨ੍ਹਾਂ ਦਾ ਗੁਰਦੁਆਰਿਆਂ ਦੀਆਂ ਸਰਾਵਾਂ ‘ਚ ਰਹਿਣ ਦਾ ਇੰਤਜਾਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ‘ਚ ਨਾਗਰਿਕਤਾ ਸੋਧ ਐਕਟ ਲਾਗੂ ਹੋਣ ਤੋਂ ਬਾਅਦ, ਅਫਗਾਨਿਸਤਾਨ ਦੇ 11 ਸਿੱਖਾਂ ਦਾ ਪਹਿਲਾ ਸਮੂਹ 26 ਜੁਲਾਈ ਨੂੰ ਭਾਰਤ ਪਹੁੰਚਿਆ ਸੀ। ਮਨਜਿੰਦਰ ਸਿੰਘ ਸਿਰਸਾ ਨੇ ਇਸ ਜੱਥੇ ਦੇ ਸਿੱਖਾਂ ਦਾ ਭਰਵਾ ਸਵਾਗਤ ਕੀਤਾ ਸੀ ਅਤੇ ਕਿਹਾ ਸੀ ਕਿ ਤਾਲੀਬਾਨ ਦੇ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋਏ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਦੇਸ਼ ‘ਚ ਰਹਿਣ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

Share this Article
Leave a comment