ਬਰਤਾਨਵੀ ਸੰਸਦ ਮੈਂਬਰ ਨੂੰ ਨਹੀਂ ਮਿਲੀ ਭਾਰਤ ਆਉਣ ਦੀ ਇਜਾਜ਼ਤ, ਹਵਾਈ ਅੱਡੇ ਤੋਂ ਭੇਜਿਆ ਵਾਪਸ!

TeamGlobalPunjab
1 Min Read

ਨਵੀਂ ਦਿੱਲੀ : ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਦੁਨੀਆਂ ਦੇ ਕਈ ਦੇਸ਼ਾਂ ਨੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਚਲਦਿਆਂ ਬੀਤੇ ਸੋਮਵਾਰ ਬਰਤਾਨੀਆਂ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਡੇਬੀ ਅਬਰਾਹਮਸ ਨੂੰ ਭਾਰਤ ਆਉਣ ਤੋਂ ਰੋਕ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਡੇਬੀ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ।

ਦੱਸ ਦਈਏ ਕਿ ਡੇਬੀ ਅਬਰਾਹਮਸ ਬ੍ਰਿਟਿਸ਼ ਦੀ ਸੰਸਦ ਮੈਂਬਰ ਹੈ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਆਫ ਕਸ਼ਮੀਰ ਦੀ ਪ੍ਰਧਾਨ ਵੀ ਹੈ। ਸੋਮਵਾਰ ਨੂੰ ਸਵੇਰੇ ਕਰੀਬ 8:50 ‘ਤੇ ਜਦੋਂ ਡੇਬੀ ਅਬ੍ਰਾਹਿਮ ਦਿੱਲੀ ਹਵਾਈ ਅੱਡੇ ‘ਤੇ ਪਹੁੰਚੀ ਤਾਂ ਰਿਪੋਰਟਾਂ ਮੁਤਾਬਿਕ ਉਨ੍ਹਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਨ੍ਹਾਂ (ਡੇਬੀ) ਦਾ ਵੀਜ਼ਾ ਕੈਂਸਲ ਕਰ ਦਿੱਤਾ ਗਿਆ ਹੈ। ਜਦੋਂ ਕਿ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਸ ਵੀਜ਼ੇ ਦੀ ਮਿਆਦ ਅਕਤੂਬਰ 2020 ਤੱਕ ਸੀ। ਇਸ ਸਬੰਧੀ ਡੇਬੀ ਨੇ ਟਵੀਟ ਵੀ ਕੀਤਾ ਹੈ।

Share this Article
Leave a comment